ਦੁਨੀਆਂ ਵਿੱਚ ਭਿਖਾਰੀਆਂ ਦੀਆਂ ਖਬਰਾਂ ਆਮ ਹੀ ਪੜਦੇ ਸੁਣਦੇ ਰਹਿੰਦੇ ਹੈ। ਅਬੂ ਧਾਬੀ ਵਿੱਚ ਪੁਲਿਸ ਨੇ ਇੱਕ ਭੀਖ ਮੰਗਣ ਵਾਲੀ ਔਰਤ ਨੂੰ ਫੜਿਆ ਤਾਂ ਜਦੋਂ ਉਸ ਤੋਂ ਪੁੱਛਗਿੱਛ ਕੀਤੀ ਤਾਂ ਪੁਲਿਸ ਹੈਰਾਨ ਰਹਿ ਗਈ। ਮਿਲੀ ਜਾਣਕਾਰੀ ਮੁਤਾਬਕ ਆਬੂ ਧਾਬੀ ਦੀ ਪੁਲਿਸ ਨੇ ਪਿਛਲੇ ਲੰਬੇ ਸਮੇਂ ਤੋਂ ਇੱਕ ਔਰਤ ਭੀਖ ਮੰਗਣ ਵਾਲੀ ਔਰਤ ਨੂੰ ਫੜਿਆ ਤਾਂ ਉਸ ਨੇ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਔਰਤ ਭੀਖ ਮੰਗਣ ਇੱਕ ਲਗਜ਼ਰੀ ਗੱਡੀ ਤੇ ਆਉਂਦੀ ਹੈ। ਜਿਸ ਤੋਂ ਬਾਅਦ ਪੁਲਿਸ ਨੇ ਉਸਦੇ ਘਰ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਭਾਰੀ ਮਾਤਰਾ ਵਿੱਚ ਨਗਦੀ ਬਰਾਮਦ ਹੋਈ ਹੈ। ਉਹ ਔਰਤ ਹਰ ਰੋਜ਼ ਵੱਖ ਵੱਖ ਥਾਵਾਂ ਤੇ ਜਾ ਕੇ ਭੀਖ ਮੰਗਦੀ ਸੀ ਤੇ ਲਗਜ਼ਰੀ ਕਾਰ ਤੇ ਘਰ ਵਾਪਸ ਜਾਂਦੀ ਸੀ।
ਇਹ ਕਈ ਸਾਲਾਂ ਤੋਂ ਚੱਲ ਰਿਹਾ ਸੀ ਪਰ ਇੱਕ ਦਿਨ ਇੱਕ ਵਿਅਕਤੀ ਨੂੰ ਉਸ ਉੱਤੇ ਸ਼ੱਕ ਹੋ ਗਿਆ। ਉਸਨੇ ਉਕਤ ਮਹਿਲਾ ਭਿਖਾਰੀ ਨੂੰ ਭੀਖ ਦੇ ਦਿੱਤੀ। ਉਸਨੇ ਉਸਦੀ ਨਿਗਰਾਨੀ ਕਰਨੀ ਸ਼ੁਰੂ ਕਰ ਦਿੱਤੀ। ਬਾਅਦ ‘ਚ ਔਰਤ ਦਾ ਪਰਦਾਫਾਸ਼ ਹੋਇਆ ਅਤੇ ਮਾਮਲਾ ਪੁਲਿਸ ਕੋਲ ਪਹੁੰਚ ਗਿਆ। ਤਲਾਸ਼ੀ ਦੌਰਾਨ ਪੁਲਿਸ ਨੂੰ ਉਸ ਦੇ ਘਰੋਂ ਕਰੋੜਾਂ ਰੁਪਏ ਬਰਾਮਦ ਹੋਏ। ਦੱਸਿਆ ਗਿਆ ਕਿ ਜਦੋਂ ਔਰਤ ਨੂੰ ਭੀਖ ਮੰਗਣ ਲਈ ਦੂਰ ਜਾਣਾ ਪੈਂਦਾ ਸੀ ਤਾਂ ਉਹ ਕਾਰ ਦੀ ਵਰਤੋਂ ਕਰਦੀ ਸੀ। ਬਾਕੀ ਸਮਾਂ ਉਹ ਕਾਰ ਪਾਰਕਿੰਗ ਵਿੱਚ ਖੜ੍ਹੀ ਰੱਖਦੀ ਸੀ। ਫਿਲਹਾਲ ਔਰਤ ਖਿਲਾਫ ਕਾਰਵਾਈ ਕਰਦੇ ਹੋਏ ਨਕਦੀ ਜ਼ਬਤ ਕਰ ਲਈ ਗਈ ਹੈ।
ਜ਼ਿਕਰਯੋਗ ਹੈ ਕਿ ਹਾਲ ਹੀ ਦੇ ਮਹੀਨਿਆਂ ‘ਚ ਆਬੂ ਧਾਬੀ ਪੁਲਿਸ ਨੇ 159 ਭਿਖਾਰੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਵਿੱਚ ਇੱਕ ਔਰਤ ਤੋਂ ਕਰੋੜਾਂ ਰੁਪਏ ਬਰਾਮਦ ਹੋਏ ਹਨ। ਅਧਿਕਾਰੀਆਂ ਅਨੁਸਾਰ ਭੀਖ ਮੰਗਣਾ ਇੱਕ ਸਮਾਜਿਕ ਸ਼ਰਾਪ ਹੈ ,ਜੋ ਕਿਸੇ ਵੀ ਸਮਾਜ ਦੇ ਚੰਗੇ ਅਕਸ ਨੂੰ ਖਰਾਬ ਕਰਦਾ ਹੈ। UAE ਵਿੱਚ ਭੀਖ ਮੰਗਣਾ ਇੱਕ ਅਪਰਾਧ ਹੈ। ਇਸ ਮਾਮਲੇ ਵਿੱਚ ਦੋਸ਼ੀ ਪਾਏ ਜਾਣ ਵਾਲੇ ਵਿਅਕਤੀ ਨੂੰ ਤਿੰਨ ਮਹੀਨੇ ਦੀ ਕੈਦ ਦੇ ਨਾਲ ਇੱਕ ਲੱਖ ਰੁਪਏ ਦਾ ਜੁਰਮਾਨਾ ਵੀ ਭਰਨਾ ਪੈ ਸਕਦਾ ਹੈ। ਇਸ ਦੇ ਨਾਲ ਹੀ ਸੰਗਠਿਤ ਭੀਖ ਮੰਗਣ ‘ਤੇ ਛੇ ਮਹੀਨੇ ਦੀ ਕੈਦ ਅਤੇ 22 ਲੱਖ ਰੁਪਏ ਜੁਰਮਾਨੇ ਦੀ ਵਿਵਸਥਾ ਹੈ।