ਪੰਜਾਬ ਸਰਕਾਰ ਵੱਲੋਂ ਪੁਲਿਸ ਮੁਲਾਜ਼ਮਾਂ ਨੂੰ ਇਹ ਹਦਾਇਤਾਂ ਜਾਰੀ ਕਰਨ ਦਾ ਪਤਾ ਲੱਗਾ ਹੈ ਕਿ ਕੋਈ ਵੀ ਪੁਲਿਸ ਮੁਲਾਜ਼ਮ ਸਿਵਲ ਵਰਦੀ ਵਿੱਚ ਸਰਕਾਰੀ ਹਥਿਆਰ ਲੈ ਕੇ ਬਾਹਰ ਨਹੀਂ ਜਾਵੇਗਾ। ਸਰਕਾਰ ਮੁਤਾਬਕ ਸਿਵਲ ਵਰਦੀ ਵਿੱਚ ਸਰਕਾਰੀ ਹਥਿਆਰ ਲੈ ਕੇ ਜਾਣ ਨਾਲ ਲੋਕਾਂ ਵਿੱਚ ਡਰ ਦਾ ਮਹੌਲ ਬਣਦਾ ਹੈ। ਪੁਲਿਸ ਮੁਲਾਜ਼ਮ ਸਿਵਲ ਵਰਦੀ ਵਿੱਚ ਉਦੋਂ ਹੀ ਹਥਿਆਰ ਲੈ ਕੇ ਜਾਣਗੇ ਜਦੋਂ ਕੋਈ ਵਿਸ਼ੇਸ਼ ਆਪ੍ਰੇਸ਼ਨ ਕਰਨਾ ਹੋਵੇਗਾ। ਹਥਿਆਰ ਵੀ ਉਹ ਹੀ ਲੈ ਕੇ ਜਾਣਗੇ ਜਿਹੜੇ ਛੁਪਾਏ ਜਾ ਸਕਣ।
ਦੂਜੇ ਪਾਸੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਐਲਾਨ ਕੀਤਾ ਹੈ ਕਿ 2 ਪੁਲਿਸ ਕਰਮਚਾਰੀ ਕਿਸੇ ਵੱਡੇ ਅਪਰਾਧੀ ਨੂੰ ਫੜ ਲੈਂਦੇ ਹੈ ਤਾਂ ਉਨ੍ਹਾਂ ਨੂੰ ਤਰੱਕੀ ਦਿੱਤੀ ਜਾ ਸਕਦੀ ਹੈ। ਚੀਮਾ ਨੇ ਅੱਗੇ ਦੱਸਿਆ ਹੈ ਕਿ ਜਿਹੜੇ ਪੁਲਿਸ ਮੁਲਾਜ਼ਮ ਗੈਂਗਸਟਰ ਅਤੇ ਅੱਤਵਾਦੀਆਂ ਨੂੰ ਫੜਨਗੇ ਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਦੇ ਹੌਸਲਾ ਅਫ਼ਜ਼ਾਈ ਲਈ ਇਨਾਮ ਵੀ ਦਿੱਤੇ ਜਾਣਗੇ।