ਪੰਜਾਬ ਵਿੱਚ ਅੱਜ ਈਡੀ ਨੇ ਇਸਾਈ ਧਰਮ ਦੀਆਂ ਚਰਚਾ ਦੇ ਪਾਦਰੀਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕੇਂਦਰੀ ਏਜੰਸੀ ਈਡੀ ਨੇ ਚਰਚਾ ਦੇ ਪਾਦਰੀਆਂ ਦੇ ਘਰਾਂ ਅਤੇ ਹੋਰ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਹੈ। ਇਹ ਛਾਪੇਮਾਰੀ ਜਲੰਧਰ, ਕਪੂਰਥਲਾ, ਅੰਮ੍ਰਿਤਸਰ ਤੇ ਮੋਹਾਲੀ ਵਿੱਚ ਹੋਈ ਹੈ। ਜਿਸ ਤੋਂ ਬਾਅਦ ਚਰਚਾ ਘਰਾਂ ਨਾਲ ਜੁੜੇ ਲੋਕਾਂ ਵਿੱਚ ਖਲਬਲੀ ਮੱਚ ਗਈ ਹੈ।
ਹਾਸਲ ਜਾਣਕਾਰੀ ਅਨੁਸਾਰ ਜਲੰਧਰ ਦੇ ਤਾਜਪੁਰ ਸਥਿਤ ਪ੍ਰੋ: ਬਜਿੰਦਰ ਸਿੰਘ ਤੇ ਖੋਜੇਵਾਲਾ ਕਪੂਰਥਲਾ ਸਥਿਤ ਪ੍ਰੋ: ਹਰਪ੍ਰੀਤ ਸਿੰਘ ਦੇ ਘਰਾਂ ‘ਤੇ ਈਡੀ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਬਜਿੰਦਰ ਦੇ ਮੁਹਾਲੀ ਸਥਿਤ ਘਰ ਤੇ ਅੰਮ੍ਰਿਤਸਰ ਵਿੱਚ ਚਰਚ ਦੇ ਪਾਦਰੀ ਦੇ ਘਰ ਵੀ ਛਾਪੇਮਾਰੀ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਕਿਸੇ ਨੂੰ ਵੀ ਅੰਦਰ-ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ। ਬਾਹਰ ਅਰਧ ਸੈਨਿਕ ਬਲ ਤਾਇਨਾਤ ਕੀਤਾ ਗਿਆ ਹੈ।