ਪੰਜਾਬ ਵਿੱਚ ਪਿਛਲੇ ਦਿਨਾਂ ਤੋਂ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਪੁਲਿਸ ਗ੍ਰਿਫਤਾਰ ਕਰਨ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਉਥੇ ਹੀ ਪੁਲਿਸ ਅਤੇ ਏਜੰਸੀਆਂ ਨੇ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਤੋਂ ਵੀ ਪੁਛਗਿੱਛ ਕੀਤੀ ਸੀ। ਕੁੱਝ ਮੀਡੀਆ ਚੈਨਲਾਂ ਦੇ ਮੁਤਾਬਕ ਅੰਮ੍ਰਿਤਪਾਲ ਸਿੰਘ ਦੇਸ਼ ਛੱਡ ਚੁੱਕਾ ਹੈ, ਤੇ ਨੇਪਾਲ ਵਿੱਚ ਜਾਣ ਦੀਆਂ ਸੰਭਾਵਨਾ ਲੱਗ ਰਹੀਆਂ ਹਨ। ਦੂਜੇ ਪਾਸੇ ਅੰਮ੍ਰਿਤਪਾਲ ਸਿੰਘ ਦੀ ਪਤਨੀ ਨੇ ਮੀਡੀਆ ਸਾਹਮਣੇ ਆਪਣੀ ਚੁੱਪੀ ਤੋੜੀ ਹੈ। ਕਿਰਨਦੀਪ ਕੌਰ ਨੇ ਮੀਡੀਆ ਨਾਲ ਗੱਲ ਕਰਦਿਆਂ ਆਖਿਆ ਹੈ ਕਿ ਅੰਮ੍ਰਿਤਪਾਲ ਸਿੰਘ ਬੇਕਸੂਰ ਹੈ,ਪਰ ਉਸ ਨੂੰ ਨਹੀਂ ਪਤਾ ਅੰਮ੍ਰਿਤਪਾਲ ਸਿੰਘ ਕਿਥੇ ਹੈ। ਉਸ ਦਿਨ ਤੋਂ ਲੈਕੇ ਅੱਜ ਤੱਕ ਮੇਰਾ ਅੰਮ੍ਰਿਤਪਾਲ ਸਿੰਘ ਨਾਲ ਕੋਈ ਸੰਪਰਕ ਨਹੀਂ ਹੋਇਆ ਹੈ। ਕਿਰਨਦੀਪ ਕੌਰ ਨੇ ਇਹ ਵੀ ਆਖਿਆ ਹੈ ਕਿ ਜੇ ਅੰਮ੍ਰਿਤਪਾਲ ਸਿੰਘ ਪੁਲਿਸ ਕੋਲ ਹੈ ਤਾਂ ਉਸ ਨੂੰ ਪੇਸ਼ ਕੀਤਾ ਜਾਵੇ। ਉਸ ਨੇ ਦੱਸਿਆ ਹੈ ਕਿ ਮੈਂ ਅੰਮ੍ਰਿਤਪਾਲ ਸਿੰਘ ਲਈ ਆਪਣੀ ਨੌਕਰੀ ਅਤੇ ਪਰਿਵਾਰ ਛੱਡ ਦਿੱਤਾ ਹੈ। ਮੈਂ ਅੰਮ੍ਰਿਤਪਾਲ ਸਿੰਘ ਨੂੰ ਇੰਨਾ ਹਲਾਤਾਂ ਵਿੱਚ ਨਹੀਂ ਛੱਡਾਂਗੀ।
ਅਮ੍ਰਿਤਪਾਲ ਦੀ ਪਹਿਲੀ ਪਸੰਦ ਸਿੱਖਾਂ ਦਾ ਪ੍ਰਚਾਰ ਕਰਨਾ
ਕਿਰਨਦੀਪ ਕੌਰ ਨੇ ਅੱਗੇ ਕਿਹਾ ਕਿ ਅਮ੍ਰਿਤਪਾਲ ਹਮੇਸ਼ਾ ਸੰਸਥਾ ਦੇ ਕੰਮ ਅਤੇ ਧਰਮ ਪ੍ਰਚਾਰ ਨੂੰ ਪਹਿਲ ਦਿੰਦਾ ਹੈ। ਉਸ ਦੀ ਪਹਿਲੀ ਪਸੰਦ ਸਿੱਖ ਦਾ ਪ੍ਰਚਾਰ ਹੈ ‘ਤੇ ਮੈਂ ਉਸ ਦੀ ਦੂਜੀ ਪਸੰਦ ਹਾਂ। ਉਨ੍ਹਾਂ ਨੇ ਪੰਜਾਬ ਦੇ ਧਰਮ ਅਤੇ ਲੋਕਾਂ ਲਈ ਆਵਾਜ਼ ਬੁਲੰਦ ਕਰਨ ਲਈ ਕਈ ਵੀਡਿਓਜ਼ ਸੋਸ਼ਲ ਮੀਡੀਆ ‘ਤੇ ਪਾਉਂਦਾ ਸੀ। ਉਸਦੀ ਕਾਫੀ ਵੀਡਿਓਜ਼ ਮੈਂ ਦੇਖੀ ‘ਤੇ ਸੁਣੀ ਸੀ। ਮੈਂ ਅਮ੍ਰਿਤਪਾਲ ਦੇ ਸੰਪਰਕ ‘ਚ ਸੋਸ਼ਲ ਮੀਡੀਆ ਰਾਹੀਂ ਹੀ ਆਈ ਸੀ।
ਮੈਂ ਕੋਈ ਗੈਰ-ਕਾਨੂੰਨੀ ਕੰਮ ਨਹੀਂ ਕੀਤਾ
ਕਿਰਨਦੀਪ ਨੇ ਕਿਹਾ ਕਿ ਮੇਰੇ ‘ਤੇ ਲੱਗੇ ਸਾਰੇ ਦੋਸ਼ ਗਲਤ ਹਨ। ਮੈਂ ਇੱਥੇ ਦੋ ਮਹੀਨਿਆਂ ਤੋਂ ਰਹਿ ਰਹੀ ਹਾਂ। ਮੈਂ ਕੋਈ ਗੈਰ-ਕਾਨੂੰਨੀ ਕੰਮ ਨਹੀਂ ਕੀਤਾ। ਹੁਣ ਇਹ ਮੇਰਾ ਘਰ ਹੈ। ਛੇ ਮਹੀਨਿਆਂ ਬਾਅਦ ਮੈਂ ਯੂ.ਕੇ. ਜਾਵਾਂਗੀ। ਜੇਕਰ ਅੰਮ੍ਰਿਤਪਾਲ ਵੀ ਮੇਰੇ ਨਾਲ ਚੱਲਣਗੇ ਤਾਂ ਠੀਕ ਹੈ, ਨਹੀਂ ਤਾਂ ਮੈਂ ਭਾਰਤ ਵਾਪਸ ਆਵਾਂਗੀ।