ਪੰਜਾਬ ਪੁਲਿਸ ਵੱਲੋਂ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਫੜਨ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ। ਪਰ ਅੰਮ੍ਰਿਤਪਾਲ ਸਿੰਘ ਦੇ ਸਬੰਧਤ ਹਰ ਰੋਜ਼ ਸੋਸ਼ਲ ਮੀਡੀਆ ਤੇ ਨਵੀਆਂ ਨਵੀਆਂ ਫੋਟੋਆ ਵੀ ਵਾਇਰਲ ਹੋ ਰਹੀ ਹਨ। ਇਸ ਦੇ ਨਾਲ ਅੰਮ੍ਰਿਤਪਾਲ ਸਿੰਘ ਦੇ ਸਾਥੀ ਪਪਲਪ੍ਰੀਤ ਸਿੰਘ ਵੱਲੋਂ ਨਵੀਆਂ ਵੀਡੀਓ ਅਤੇ ਤਸਵੀਰਾਂ ਆਉਂਦੀਆਂ ਹਨ। ਜਿਸ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਦੇ ਪੰਜਾਬ ਵਿੱਚ ਹੋਣ ਦੇ ਇਨਪੁਟਸ ਤੋਂ ਬਾਅਦ ਸੰਰਡਰ ਕਰ ਸਕਦਾ ਹੈ ਦੇ ਚਰਚੇ ਜੋਰ ਤੇ ਹਨ। ਪਰ ਪੁਲਿਸ ਸੰਰਡਰ ਵਾਲੀਆਂ ਰਿਪੋਰਟਾਂ ਨੂੰ ਨਕਾਰ ਰਹੀ ਹੈ।ਪਰ ਦੂਜੇ ਪਾਸੇ ਸੋਸ਼ਲ ਮੀਡੀਆ ਤੇ ਅੰਮ੍ਰਿਤਪਾਲ ਸਿੰਘ ਦੀ ਸ਼ਕਲ ਵਾਲ਼ੇ ਵਿਅਕਤੀ ਦੀ ਫੋਟੋ ਵਾਇਰਲ ਹੋ ਰਹੀ ਹੈ।ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਕਾਫੀ ਸ਼ੇਅਰ ਹੋ ਰਹੀ ਹੈ ਜਿਸ ਵਿਚ ਇੱਕ ਨਹੀਂ 2 ਅੰਮ੍ਰਿਤਪਾਲ ਨਜ਼ਰ ਆ ਰਹੇ ਹਨ, ਇੱਕ ਸਫੇਦ ਬਾਣੇ ‘ਚ ਅਤੇ ਦੂਜਾ ਕਾਲੇ ਕੱਪੜਿਆਂ ‘ਚ। ਤਸਵੀਰ ‘ਚ ਮੌਜੂਦ ਕਾਲੇ ਕੱਪੜਿਆਂ ਵਾਲੇ ਸ਼ਖਸ ਨੂੰ ਸੋਸ਼ਲ ਮੀਡਿਆ ‘ਤੇ ਲੋਕ ਅੰਮ੍ਰਿਤਪਾਲ ਦਾ ਹਮਸ਼ਕਲ ਦੱਸ ਰਹੇ ਹਨ। ਅੰਮ੍ਰਿਤਪਾਲ ਦੇ ਸਰੰਡਰ ਕਰਨ ਦੀਆਂ ਖਬਰਾਂ ਵਿਚਾਲੇ ਲੋਕ ਇਸ ਤਸਵੀਰ ਨੂੰ ਵੀ ਕਾਫੀ ਸ਼ੇਅਰ ਕਰ ਰਹੇ ਹਨ। ਦਰਅਸਲ ਇਹ ਅੰਮ੍ਰਿਤਪਾਲ ਸਿੰਘ ਦਾ ਵੱਡਾ ਭਰਾ ਦੱਸਿਆ ਜਾ ਰਿਹਾ ਹੈ। ਇਹ ਤਸਵੀਰ ਵੀ 3 ਮਹੀਨਿਆਂ ਪਹਿਲਾਂ ਦੀ ਦੱਸੀ ਜਾ ਰਹੀ ਹੈ।