ਪੰਜਾਬ ਪੁਲਿਸ ਕਈ ਦਿਨਾਂ ਤੋਂ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਫੜਨ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ। ਪਰ ਅੰਮ੍ਰਿਤਪਾਲ ਸਿੰਘ ਪੁਲਿਸ ਨਹੀਂ ਮਿਲ ਰਿਹਾ ਹੈ। ਜਿਥੇ ਪਹਿਲਾਂ ਨਿੱਜੀ ਚੈਨਲਾਂ ਵੱਲੋਂ ਅੰਮ੍ਰਿਤਪਾਲ ਸਿੰਘ ਦੀਆਂ ਕਈ ਫੋਟੋ ਅਤੇ ਸੀਸੀਟੀਵੀ ਕੈਮਰਿਆਂ ਦੀਆਂ ਵੀਡੀਓ ਵੀ ਦਿਖਾਇਆ ਜਾ ਰਹੀਆਂ ਹਨ। ਅੰਮ੍ਰਿਤਪਾਲ ਸਿੰਘ ਫਲਾਣੇ ਡੇਰੇ ਵਿੱਚ ਲੁਕਿਆ ਹੋ ਸਕਦਾ ਹੈ। ਪਰ ਜਦੋਂ ਉਥੇ ਪੁਲਿਸ ਪਹੁੰਚ ਦੀ ਹੈ ਤੇ ਉਥੋਂ ਕੁੱਝ ਨਹੀਂ ਮਿਲਦਾ। ਮਿਲੀ ਜਾਣਕਾਰੀ ਮੁਤਾਬਕ ਹੁਣ ਅੰਮ੍ਰਿਤਪਾਲ ਸਿੰਘ ਨੂੰ ਦਿੱਲੀ, ਹਰਿਆਣਾ ਤੋਂ ਬਾਅਦ ਮੇਰਠ ਵਿੱਚ ਦੇਖਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਜਿਸ ਤੋਂ ਬਾਅਦ ਪੰਜਾਬ ਪੁਲਿਸ ਅਤੇ ਖੁਫੀਆ ਏਜੰਸੀਆਂ ਨੇ ਮੇਰਠ ਵਿੱਚ ਮਨੋ ਡੇਰੇ ਲਾ ਲਏ ਹਨ।ਮੇਰਠ ਵਿੱਚ ਆਟੋ ਚਾਲਕ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਅੰਮ੍ਰਿਤਪਾਲ ਸਿੰਘ ਵਾਂਗ ਦਿਸਦੇ ਇੱਕ ਵਿਅਕਤੀ ਨੂੰ ਦੇਖਿਆ ਹੈ। ਜਿਸ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਦੀ ਭਾਲ ਕਰ ਰਹੀਆਂ ਟੀਮਾਂ ਨੇ ਉਸ ਆਟੋ ਚਾਲਕ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਸੂਤਰਾਂ ਮੁਤਾਬਕ ਇਸ ਤੋਂ ਬਾਅਦ ਏਜੰਸੀਆਂ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਜੇਕਰ ਅੰਮ੍ਰਿਤਪਾਲ ਸੱਚਮੁੱਚ ਮੇਰਠ ‘ਚ ਮੌਜੂਦ ਸੀ ਤਾਂ ਉਹ ਮੇਰਠ ਤੋਂ ਅੱਗੇ ਉਤਰਾਖੰਡ ਜਾ ਸਕਦਾ ਹੈ। ਕਿਉਂਕਿ ਉਤਰਾਖੰਡ ਦੇ ਊਧਮ ਸਿੰਘ ਨਗਰ ‘ਚ ਉਸ ਨੂੰ ਪਨਾਹ ਦੇਣ ਵਾਲੇ ਕਈ ਟਿਕਾਣੇ ਹਨ, ਜੋ ਜਾਂਚ ਏਜੰਸੀਆਂ ਦੇ ਰਡਾਰ ‘ਤੇ ਹਨ।
ਅੰਮ੍ਰਿਤਪਾਲ ਹੁਣ ਤੱਕ ਆਪਣੇ ਸਾਥੀ ਪਪਲਪ੍ਰੀਤ ਦੀ ਮਦਦ ਨਾਲ ਪਨਾਹ ਲੈ ਰਿਹਾ ਹੈ ਅਤੇ ਹੁਣ ਵੀ ਉਸ ਦੇ ਨਾਲ ਹੈ, ਜਿਸ ਕਾਰਨ ਇਹ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਉਹ ਏਜੰਸੀਆਂ ਨੂੰ ਉਲਝਾਉਣ ਦੀ ਨੀਅਤ ਨਾਲ ਲਗਾਤਾਰ ਆਪਣਾ ਟਿਕਾਣਾ ਬਦਲ ਰਿਹਾ ਹੈ।
ਪਪਲਪ੍ਰੀਤ ਉਸ ਨੂੰ ਉਤਰਾਖੰਡ ਲੈ ਜਾ ਸਕਦਾ ਹੈ। ਦਰਅਸਲ, ਊਧਮ ਸਿੰਘ ਨਗਰ ਦੇ ਕਾਸ਼ੀਪੁਰ, ਬਾਜਪੁਰ, ਰੁਦਰਪੁਰ, ਗੁਲਰਭੋਜ ਅਤੇ ਗਦਰਪੁਰ ਅਜਿਹੇ ਇਲਾਕੇ ਹਨ ਜਿੱਥੇ ਉਸ ਦੀ ਆਵਾਜਾਈ ਹੋ ਸਕਦੀ ਹੈ। ਉਤਰਾਖੰਡ ਪੁਲਿਸ ਨੇ ਗੁਰਦੁਆਰਿਆਂ ਵਿਚ ਜਾ ਕੇ ਉਸ ਨੂੰ ਪਨਾਹ ਨਾ ਦੇਣ ਦੀ ਮੁਹਿੰਮ ਤੇਜ਼ ਕਰ ਦਿੱਤੀ ਹੈ। ਲਗਾਤਾਰ ਐਲਾਨ ਕੀਤੇ ਜਾ ਰਹੇ ਹਨ ਅਤੇ ਅੰਮ੍ਰਿਤਪਾਲ ਦੇ ਪੋਸਟਰ ਲਾਏ ਜਾ ਰਹੇ ਹਨ। ਤਾਂ ਕਿ ਜੇਕਰ ਉਹ ਮੇਰਠ ਤੋਂ ਉਤਰਾਖੰਡ ਵੱਲ ਗਿਆ ਹੁੰਦਾ ਤਾਂ ਉਸ ਨੂੰ ਫੜਿਆ ਸਕੇ।