ਪੰਜਾਬ ਦੀ ਡੇਰਾ ਬੱਸੀ ਪੁਲਿਸ ਨੇ 17 ਸਾਲ ਪਹਿਲਾਂ ਜਾਅਲੀ ਸਰਟੀਫਿਕੇਟ ਬਣਾ ਕੇ ਏਅਰ ਇੰਡੀਆ ਵਿੱਚ ਭਰਤੀ ਹੋਏ ਪਾਇਲਟ ਨੂੰ ਗ੍ਰਿਫਤਾਰ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਅਮਿਤ ਨਾ ਦੇ ਵਿਅਕਤੀ ਨੇ 17 ਸਾਲ ਪਹਿਲਾਂ ਓਬੀਸੀ ਜਾਅਲੀ ਸਰਟੀਫਿਕੇਟ ਬਣਾ ਕੇ ਏਅਰ ਇੰਡੀਆ ਵਿੱਚ ਬਤੌਰ ਪਾਇਲਟ ਨੌਕਰੀ ਹਾਸਲ ਕੀਤੀ ਸੀ। ਜਿਸ ਸ਼ਿਕਾਇਤ ਮਨਦੀਪ ਸਿੰਘ ਵੱਲੋਂ ਕੀਤੀ ਗਈ ਸੀ। ਜਾਂਚ ਦੌਰਾਨ ਪਤਾ ਲੱਗਾ ਕਿ ਅਮਿਤ ਨਾ ਦੇ ਵਿਅਕਤੀ ਨੇ ਜਾਅਲੀ ਸਰਟੀਫਿਕੇਟ ਬਣਾ ਕੇ ਏਅਰ ਇੰਡੀਆ ਵਿੱਚ ਪਾਇਲਟ ਦੀ ਨੌਕਰੀ ਹਾਸਲ ਕੀਤੀ ਹੈ। ਡੇਰਾ ਬੱਸੀ ਪੁਲਿਸ ਨੇ ਅਮਿਤ ਨੂੰ ਦਿੱਲੀ ਇੰਦਰਾ ਗਾਂਧੀ ਏਅਰਪੋਰਟ ਤੋਂ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਜਿਸ ਤੋਂ ਬਾਅਦ ਅਦਾਲਤ ਨੇ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਇਸ ਮਾਮਲੇ ਵਿਚ ਡੇਰਾਬੱਸੀ ਪੁਲਿਸ ਨੇ ਮੁਲਜ਼ਮ ਖਿਲਾਫ 18 ਜਨਵਰੀ 2022 ਨੂੰ ਆਈਪੀਸੀ ਦੀ ਦਾਰਾ 199 ਤੇ 420 ਤਹਿਤ ਕੇਸ ਦਰਜ ਕੀਤਾ ਸੀ।
ਮੁਲਜ਼ਮ ਪਾਇਲਟ ਦੀ ਪਛਾਣ ਅਮਿਤ, ਵਾਸੀ ਭਬਾਤ, ਥਾਣਾ ਜ਼ੀਰਕਪੁਰ , ਐੱਸਐੱਸ ਨਗਰ ਵਜੋਂ ਹੋਈ ਹੈ। ਪੁਲਿਸ ਦੇ ਜਾਂਚ ਅਧਿਕਾਰੀ ASI ਪਰਮਜੀਤ ਸਿੰਘ ਨੇ ਦੱਸਿਆ ਕਿ ਮਾਮਲਾ ਸਾਲ 2006 ਦਾ ਹੈ। ਪੁਲਿਸ ਨੂੰ ਸ਼ਿਕਾਇਤਕਰਤਾ ਮਨਦੀਪ ਸਿੰਘ ਵਾਸੀ ਚੰਡੀਗੜ੍ਹ ਨੇ ਦੱਸਿਆ ਸੀ ਕਿ ਪਾਇਲਟ ਅਮਿਤ ਨੇ ਤਹਿਸੀਲ ਡੇਰਾਬੱਸੀ ਵਿਚ ਗੈਰ-ਕਾਨੂੰਨੀ ਤਰੀਕੇ ਨਾਲ ਗਲਤ ਤੱਥ ਪੇਸ਼ ਕਰਕੇ ਓਬੀਸੀ ਪ੍ਰਮਾਣ ਪੱਤਰ ਬਣਵਾਉਣ ਲਈ ਅਰਜ਼ੀ ਦਿੱਤੀ ਸੀ।
ਸਾਲ 2006 ਵਿਚ ਪ੍ਰਮਾਣ ਪੱਤਰ ਬਣਵਾਉਣ ਦੀ ਸ਼ਰਤ ਇਹ ਸੀ ਕਿ ਸਾਰੇ ਸਰੋਤਾਂ ਤੋਂ ਆਮਦਨ 2.5 ਲੱਖ ਰੁਪਏ ਤੋਂ ਵੱਧ ਨਹੀਂ ਹੋਣੀ ਚਾਹੀਦੀ ਜਦੋਂ ਕਿ ਉਸ ਸਮੇਂ ਮੁਲਜ਼ਮ ਅਮਿਤ ਦੀ ਸਾਲਾਨਾ ਆਮਦਨ 2.50 ਲੱਖ ਰੁਪਏ ਤੋਂ ਕਿਤੇ ਜ਼ਿਆਦਾ ਸੀ। 18 ਜਨਵਰੀ 2022 ਵਿਚ ਕੇਸ ਦਰਜ ਹੋਣ ਦੇ ਬਾਅਦ ਹੁਣ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।