ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਪਤਨੀ ਨੂੰ ਅੰਮ੍ਰਿਤਸਰ ਏਅਰਪੋਰਟ ਤੇ ਰੋਕਿਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਅੱਜ ਅੰਮ੍ਰਿਤਸਰ ਏਅਰਪੋਰਟ ਤੇ ਲੰਡਨ ਜਾਣ ਲਈ ਪਹੁੰਚੀ ਸੀ। ਕਿਰਨਦੀਪ ਕੌਰ ਜਦੋਂ ਇੰਮੀਗ੍ਰੇਸ਼ਨ ਕਰਵਾਉਣ ਲਈ ਪਹੁੰਚੀ ਸੀ ਤਾਂ ਉਸ ਸਮੇਂ ਏਅਰਪੋਰਟ ਅਥਾਰਟੀ ਨੇ ਪੁੱਛਗਿੱਛ ਲਈ ਰੋਕ ਲਿਆ ਹੈ। ਅੱਜ ਉਨ੍ਹਾਂ ਵੱਲੋਂ ਡੇਢ ਵਜੇ ਦੇ ਕਰੀਬ ਏਅਰ ਇੰਡੀਆ ਫ਼ਲਾਈਟ ਰਾਂਹੀ ਲੰਡਨ ਜਾਣ ਸੀ। ਇਹ ਪਤਾ ਲੱਗਾ ਹੈ ਕਿ ਪੁਲਿਸ ਵੱਲੋਂ ਕਿਰਨਦੀਪ ਕੌਰ ਨੂੰ ਰੋਕ ਲਿਆ ਗਿਆ ਹੈ।