ਕੋਟਕਪੂਰਾ ਤੋਂ ਵਰਿੰਦਰਪਾਲ ਸਿੰਘ ਦੀ ਰਿਪੋਰਟ – ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਅੰਦਰ ਆਉਂਦੇ ਸ਼ਹਿਰ ਕੋਟਕਪੂਰਾ ਵਿੱਚ 19 ਜਨਵਰੀ 2023 ਨੂੰ ਲਾਅ ਕਾਲਜ਼ ਦੇ ਵਿਦਿਆਰਥੀ ਸੁਰਿੰਦਰ ਸਿੰਘ ਗਿੱਲ ਫਰੀਦਕੋਟ ਤੋਂ ਜੈਤੋ ਨੂੰ ਆਪਣੀ ਕਾਰ ਤੇ ਜਾ ਰਿਹਾ ਸੀ। ਉਸ ਦੌਰਾਨ ਮੇਨ ਬਜ਼ਾਰ ਨੇੜੇ ਗੁਰਦੁਆਰਾ ਸਾਹਿਬ ਕੋਟਕਪੂਰਾ ਵਿੱਚ ਸੀ ਆਈ ਸਟਾਫ ਦੇ ਮੁਲਾਜ਼ਮਾਂ ਵੱਲੋਂ ਹਮਲਾ ਕਰ ਦਿੱਤਾ ਗਿਆ ਸੀ। ਉਸ ਸਮੇਂ ਕਾਰ ਦਾ ਸ਼ੀਸ਼ਾ ਟੁੱਟ ਗਿਆ । ਸੁਰਿੰਦਰ ਸਿੰਘ ਗਿੱਲ ਆਪਣੀ ਜਾਨ ਬਚਾਉਣ ਲਈ ਕਿਸੇ ਤਰ੍ਹਾਂ ਆਪਣੀ ਕਾਰ ਵਿੱਚੋਂ ਨਿਕਲ ਕੇ ਉਥੋਂ ਭੱਜਣ ਵਿੱਚ ਕਾਮਯਾਬ ਹੋ ਗਿਆ ਤੇ ਉਸ ਦੀ ਜਾਨ ਬਚ ਗਈ।ਇਸ ਸਬੰਧੀ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਹਮਲਾ ਕਰਨ ਵਾਲਿਆਂ ਖ਼ਿਲਾਫ਼ , ਕਾਰਵਾਈ ਦੀ ਮੰਗ ਲੈ ਕੇ ਪੁਲਿਸ ਵਿਭਾਗ ਦੇ ਸਾਰੇ ਸਬੰਧਤ ਸੰਵਿਧਾਨਕ ਅਹੁਦਿਆਂ ਤੇ ਬੈਠੇ ਅਧਿਕਾਰੀਆਂ ਨੂੰ ਸ਼ਿਕਾਇਤਾਂ ਭੇਜੀਆਂ,ਪਰ ਕਿਤੇ ਕੋਈ ਸੁਣਵਾਈ ਨਹੀਂ ਹੋਈ।ਜਿਸ ਤੋਂ ਬਾਅਦ ਉਸ ਨੇ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਪਹੁੰਚ ਕੀਤੀ ਤਾਂ ਕੋਰਟ ਦੇ ਦਖਲ ਤੋਂ ਬਾਅਦ ਥਾਣਾ ਸਿਟੀ ਕੋਟਕਪੂਰਾ ਦੇ ਏ ਐਸ ਆਈ ਗੁਰਮੇਲ ਸਿੰਘ ਨੇ ਸੁਰਿੰਦਰ ਸਿੰਘ ਗਿੱਲ ਦੀ ਸ਼ਿਕਾਇਤ ਮੁਤਾਬਕ ਜਾਂਚ ਕਰਕੇ ਸੀਆਈਏ ਸਟਾਫ਼ ਖਿਲਾਫ ਧਾਰਾ 341,427,34 ਤਹਿਤ ਮਾਮਲਾ ਦਰਜ ਕਰ ਲਿਆ ਹੈ। ਪਰ ਅਜੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ।