ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਦੇ ਖਾਸ ਰਿਸ਼ਤੇਦਾਰਾਂ ਦੇ ਘਰਾਂ ਵਿੱਚ ਈਡੀ ਨੇ ਛਾਪੇਮਾਰੀ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਕ ਬੁੱਧਵਾਰ ਅੱਜ ਸਵੇਰੇ ਸਵੇਰੇ ਸੰਜੇ ਸਿੰਘ ਦੇ ਨਜ਼ਦੀਕੀ ਅਜੀਤ ਤਿਆਗੀ ਤੇ ਸਰਵੇਸ਼ ਮਿਸ਼ਰਾ ਦੇ ਘਰਾਂ ਅਤੇ ਹੋਰ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।ਇਸ ਸਬੰਧੀ ਈਡੀ ਵੱਲੋਂ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਅਜੇ ਤੱਕ,ਕਿਆਸ ਇਹ ਹੀ ਹੈ ਕਿ ਛਾਪੇਮਾਰੀ ਦਿੱਲੀ ਦੀ ਐਕਸਾਈਜ਼ ਪਾਲਿਸੀ ਕੇਸ ਨੂੰ ਲੈ ਕੀਤੀ ਜਾ ਰਹੀ ਹੈ।ਇਸ ਸਬੰਧੀ ਸੰਜੇ ਸਿੰਘ ਨੇ ਆਖਿਆ ਹੈ ਕਿ ਮੈਂ ਮੋਦੀ ਦੀ ਡਿਕਟੇਟਰਸ਼ਿਪ ਖਿਲਾਫ ਲੜ ਰਿਹਾ ਹਾਂ। ਇਸ ਕਰਕੇ ਮੇਰੇ ਖਿਲਾਫ ਸਾਜ਼ਿਸ਼ ਰੱਚ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਮੇਰੇ ਰਿਸ਼ਤੇਦਾਰਾਂ ਘਰ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ। ਮੈਨੂੰ ਜ਼ਬਰਦਸਤੀ ਆਬਕਾਰੀ ਪਾਲਿਸੀ ਕੇਸ ਵਿੱਚ ਫਸਾਉਣ ਦੀ ਸਾਜ਼ਿਸ਼ ਹੈ। ਮੇਰੀ ਲੜਾਈ ਜਾਰੀ ਰਹੇਗੀ।