ਪੰਜਾਬ ਵਿੱਚੋਂ ਹਰ ਸਾਲ ਵੱਡੀ ਗਿਣਤੀ ਵਿਦਿਆਰਥੀਆਂ ਦੀ ਆਪਣੇ ਚੰਗੇ ਭਵਿੱਖ ਲਈ ਕੈਨੇਡਾ, ਆਸਟ੍ਰੇਲੀਆ, ਯੂਕੇ ਵਰਗੇ ਦੇਸ਼ਾਂ ਵਿੱਚ ਪੜਾਈ ਕਰਨ ਜਾਂਦੇ ਹਨ। ਯੂਕੇ ਵਿੱਚ ਵਿਦਿਆਰਥੀ ਆਪਣੇ ਜੀਵਨ ਸਾਥੀ ਨੂੰ ਵੀ ਨਾਲ ਲਿਜਾ ਸਕਦੇ ਸਨ। ਪਰ ਯੂਕੇ ਸਰਕਾਰ ਨੇ ਆਪਣੇ ਰੂਲ ਬਦਲ ਦਿੱਤੇ ਹਨ। ਅਕਤੂਬਰ ਤੋਂ ਹੁਣ ਵਿਦਿਆਰਥੀ ਆਪਣੇ ਜੀਵਨ ਸਾਥੀ ਨੂੰ ਨਾਲ ਨਹੀਂ ਲਿਜਾ ਸਕਣਗੇ। ਜਿਸ ਨਾਲ ਵਿਦਿਆਰਥੀਆਂ ਨੂੰ ਨਵੇਂ ਕਾਨੂੰਨ ਮੁਤਾਬਕ ਵੱਡਾ ਝਟਕਾ ਲੱਗਾ ਹੈ। ਪਹਿਲਾਂ ਵਿਦਿਆਰਥੀਆਂ ਨੂੰ ਪੜ੍ਹਾਈ ਤੋਂ ਬਾਅਦ ਵਿਦਿਆਰਥੀ ਤੇ ਉਸਦੇ ਜੀਵਨਸਾਥੀ ਨੂੰ ਵੀ ਦੋ ਸਾਲ ਦਾ ਵਰਕ ਵੀਜ਼ਾ ਮਿਲਦਾ ਸੀ।ਪਿਛਲੇ ਸਾਲ ਅਕਤੂਬਰ ਦੇ ਪਹਿਲੇ ਹਫ਼ਤੇ ਵਿੱਚ ਯੂਕੇ ਦੇ ਗ੍ਰਹਿ ਸਕੱਤਰ ਸੁਵੇਲਾ ਬ੍ਰੇਵਰਮੈਨ ਨੇ ਭਾਰਤੀ, ਖਾਸ ਕਰਕੇ ਪੰਜਾਬੀ ਮੂਲ ਦੇ ਵਿਦਿਆਰਥੀਆਂ ਨੂੰ ਇਹ ਕਹਿ ਕੇ ਝਟਕਾ ਦਿੱਤਾ ਸੀ ਕਿ Spouse Visa ‘ਤੇ ਪਾਬੰਦੀ ਲੱਗ ਸਕਦੀ ਹੈ ਕਿਉਂਕਿ ਅਜਿਹੇ ਬਹੁਤ ਸਾਰੇ ਲੋਕ ਯੂਕੇ ਆ ਰਹੇ ਹਨ, ਜਿਨ੍ਹਾਂ ਕੋਲ ਹੁਨਰ ਨਹੀਂ ਹੈ। ਇੰਨਾ ਹੀ ਨਹੀਂ ਉਨ੍ਹਾਂ ਕੋਲ ਕੋਈ ਤਕਨੀਕੀ ਸਿੱਖਿਆ ਵੀ ਨਹੀਂ ਹੈ, ਜਿਸ ਨਾਲ ਯੂਕੇ ਨੂੰ ਕੋਈ ਫਾਈਦਾ ਹੋ ਸਕੇ।
ਦੱਸ ਦੇਈਏ ਕਿ ਬ੍ਰਿਟੇਨ ਵਿੱਚ 2020 ਵਿੱਚ 48,639 ਭਾਰਤੀ ਵਿਦਿਆਰਥੀ ਯੂਕੇ ਪਹੁੰਚੇ ਸਨ । 2021 ਵਿੱਚ 55,903 ਅਤੇ ਮਾਰਚ 2022 ਤੱਕ 2,00,978 ਲੋਕ ਯੂਕੇ ਪਹੁੰਚੇ, ਜਿਨ੍ਹਾਂ ਵਿੱਚ 80 ਫੀਸਦੀ ਪੰਜਾਬੀ ਮੂਲ ਦੇ ਸੀ । ਇਸ ਸਾਲ ਮਾਰਚ 2023 ਤੱਕ ਇਹ ਅੰਕੜਾ ਦੋ ਲੱਖ ਨੂੰ ਪਾਰ ਕਰ ਗਿਆ ਹੈ, ਜਿਸ ਵਿੱਚ 85 ਫੀਸਦੀ ਵਿਦਿਆਰਥੀ ਵਿਆਹੇ ਹੋਏ ਸੀ, ਜਿਨ੍ਹਾਂ ਦਾ ਟੀਚਾ ਕਿਸੇ ਤਰ੍ਹਾਂ ਬ੍ਰਿਟੇਨ ਪਹੁੰਚਣਾ ਸੀ । ਉੱਥੇ ਜਾ ਕੇ ਵਿਦਿਆਰਥੀ ਦਾ ਜੀਵਨ ਸਾਥੀ ਘੱਟ ਤਨਖ਼ਾਹ ‘ਤੇ ਕੰਮ ਵਿੱਚ ਲੱਗ ਗਏ।