ਬਾਘਾ ਪੁਰਾਣਾ (ਨਿਰਮਲ ਸਿੰਘ)- ਬਾਘਾਪੁਰਾਣਾ ਵਿੱਚ ਅੱਜ ਵੱਖ ਵੱਖ ਜਥੇਬੰਦੀਆਂ ਵੱਲੋਂ ਥਾਣੇ ਦਾ ਘਿਰਾਓ ਕਰਕੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਰਹੀ ਹੈ । ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਆਗੂ ਮੰਗਾਂ ਸਿੰਘ ਵੈਰੋਕੇ ਅਤੇ ਹੋਰਨਾਂ ਆਗੂਆਂ ਨੇ ਇੱਕਤਰਤਾ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪੰਮੀ ਕੌਰ ਵਾਸੀ ਬਾਘਾ ਪੁਰਾਣਾ ਭੋਜਰਾਮ ਉਰਫ ਰਾਜਨ ਬਰਾੜ ਪੁੱਤਰ ਇਕਬਾਲ ਸਿੰਘ ਬਰਾੜ ਬਾਘਾ ਪੁਰਾਣਾ ਦੇ ਘਰ ਵਿੱਚ ਕਰੀਬ 10 ਸਾਲਾਂ ਤੋਂ ਰੋਟੀ ਪਕਾਉਣ ਦਾ ਕੰਮ ਕਰਦੀ ਆ ਰਹੀ ਹੈ। ਆਗੂਆਂ ਨੇ ਦੱਸਿਆ ਕਿ ਘਰ ਦੇ ਮਾਲਕ ਨੇ ਸ਼ੱਕ ਦੇ ਅਧਾਰ ਤੇ ਪੰਮੀ ਕੌਰ ਨੂੰ ਕਿਸੇ ਹੋਰ ਨਾਲ ਸਾਜਬਾਜ ਹੋ ਕੇ ਘਰ ਵਿੱਚ ਪਏ 17 ਲੱਖ 40ਹਜਾਰ ਰੁਪਏ ਅਤੇ ਦੋ ਤੋਲੇ ਸੋਨਾ ਚੋਰੀ ਕਰਨ ਨੂੰ ਲੈਕੇ ਉਸ ਉੱਪਰ ਪੁਲਿਸ ਥਾਣਾ ਬਾਘਾਪੁਰਾਣਾ ਵਿਖੇ ਮਾਮਲਾ ਦਰਜ ਕਰਵਾਇਆ ਗਿਆ ਹੈ। ਜਿਸ ਨੂੰ ਲੈਕੇ ਜਥੇਬੰਦੀਆਂ ਨੇ ਥਾਣੇ ਦਾ ਘਿਰਾਓ ਕੀਤਾ ਹੋਇਆ ਹੈ। ਆਗੂ ਮੰਗ ਕਰ ਰਹੇ ਹੈ ਕਿ ਪੰਮੀ ਕੌਰ ਉੱਪਰ ਦਰਜ ਕੀਤਾ ਝੂਠਾ ਮਾਮਲਾ ਰੱਦ ਕੀਤਾ ਜਾਵੇ। ਨਹੀਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।ਇਸ ਮੌਕੇ ਥਾਣੇ ਦੇ ਗੇਟ ਬੰਦ ਕੀਤੇ ਹੋਏ। ਲੋਕਾਂ ਵੱਲੋਂ ਲਗਾਤਾਰ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ