ਕੈਨੇਡਾ ਦੇ ਬਰੈਂਪਟਨ ਵਿੱਚ ਚਾਰ ਵਾਹਨਾਂ ਦੀ ਹੋਈ ਟੱਕਰ ਕਾਰਨ ਇੱਕ ਲੜਕੀ ਦੀ ਮੌਤ ਹੋਣ ਦਾ ਪਤਾ ਲੱਗਾ ਹੈ। ਮਿਲੀ ਜਾਣਕਾਰੀ ਮੁਤਾਬਕ ਕੈਨੇਡਾ ਦੇ ਬਰੈਂਪਟਨ ਵਿੱਚ ਦੋ ਮਹੀਨੇ ਪਹਿਲਾਂ ਪੜ੍ਹਾਈ ਕਰਨ ਗਈ ਪੰਜਾਬ ਦੇ ਬਨੂੰੜ ਦੀ ਲੜਕੀ ਕੋਮਲਪ੍ਰੀਤ ਕੌਰ ਭਾਰਤੀ ਸਮੇਂ ਅਨੁਸਾਰ ਸਵੇਰੇ 6.46 ਵਜੇ ਆਪਣੀਆਂ ਸਹੇਲੀਆਂ ਨਾਲ ਕੰਮ ਤੇ ਜਾ ਰਹੀ ਸੀ। ਉਸ ਦੌਰਾਨ ਚਾਰ ਵਾਹਨਾਂ ਆਪਸ ਵਿੱਚ ਟੱਕਰ ਹੋ ਗਈ।ਉਸ ਮੌਕੇ ਕੋਮਲਪ੍ਰੀਤ ਕੌਰ ਕਾਰ ਦਾ ਦਰਵਾਜ਼ਾ ਖੁੱਲਣ ਕਾਰਨ ਉਹ ਸੜਕ ਤੇ ਡਿੱਗ ਪਈ ਜਿਸ ਦੌਰਾਨ ਮੌਕੇ ਤੇ ਹੀ ਮੌਤ ਹੋ ਗਈ। ਇਸ ਹਾਦਸੇ ਵਿੱਚ ਹੋਰ ਵੀ ਲੋਕ ਗੰਭੀਰ ਜ਼ਖ਼ਮੀ ਹੋਏ ਹਨ। ਉਨ੍ਹਾਂ ਨੂੰ ਬਰੈਂਪਟਨ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।