ਪੰਜਾਬ ਸਰਕਾਰ ਵੱਲੋ ਭ੍ਰਿਸ਼ਟਾਚਾਰ ਨੂੰ ਲੈ ਕੇ ਐਕਸ਼ਨ ਕੀਤੇ ਜਾ ਰਹੇ ਹੈ। ਪੰਜਾਬ ਦੀ ਪਿਛਲੀ ਕਾਂਗਰਸ ਸਰਕਾਰ ਦੌਰਾਨ ਮੰਤਰੀ ਰਹੇ ਮੌਜੂਦਾ ਬੀਜੇਪੀ ਆਗੂ ਗੁਰਪ੍ਰੀਤ ਸਿੰਘ ਕਾਂਗੜ ਅਤੇ ਬਲਬੀਰ ਸਿੰਘ ਸਿੱਧੂ ਨੂੰ ਦੁਬਾਰਾ ਫੇਰ ਵਿਜੀਲੈਂਸ ਵਿਭਾਗ ਨੇ ਤਲਬ ਕਰ ਲਿਆ ਹੈ।
ਦੱਸਣਯੋਗ ਹੈ ਕਿ ਵਿਜੀਲੈਂਸ ਰੇਂਜ ਬਠਿੰਡਾ ਨੇ ਸਾਬਕਾ ਮੰਤਰੀ ਕਾਂਗੜ ਨੂੰ 17 ਅਪਰੈਲ ਨੂੰ ਤਲਬ ਕੀਤਾ ਸੀ ਪਰ ਕਾਂਗੜ ਨੇ ਇਸ ਦਿਨ ਮੈਡੀਕਲ ਸਰਟੀਫਿਕੇਟ ਭੇਜ ਦਿੱਤਾ ਸੀ।ਇਸੇ ਤਰ੍ਹਾਂ ਵਿਜੀਲੈਂਸ ਮੁਹਾਲੀ ਨੇ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਵੀ ਮੁੜ 2 ਜੂਨ ਨੂੰ ਤਲਬ ਕਰ ਲਿਆ ਹੈ। ਸਰੋਤਾਂ ਤੋਂ ਵੱਧ ਆਮਦਨ ਦੇ ਮਾਮਲੇ ਵਿਚ ਸਿੱਧੂ ਤੋਂ ਵੀ ਪੁੱਛ-ਪੜਤਾਲ ਕੀਤੀ ਜਾਣੀ ਹੈ।
ਸੂਤਰ ਦੱਸਦੇ ਹਨ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੀ ਜੂਨ ਦੇ ਪਹਿਲੇ ਹਫ਼ਤੇ ਤਲਬ ਕੀਤਾ ਜਾ ਸਕਦਾ ਹੈ। ਵਿਜੀਲੈਂਸ ਨੇ ਚੰਨੀ ਨੂੰ ਵੀ ਪਿਛਲੀ ਪੇਸ਼ੀ ਮੌਕੇ ਪ੍ਰਾਪਰਟੀ ਦੇ ਵੇਰਵਿਆਂ ਵਾਲਾ ਪ੍ਰੋਫਾਰਮਾ ਦਿੱਤਾ ਸੀ ਜਿਸ ਨੂੰ ਲੈ ਕੇ ਚੰਨੀ ਨੇ ਵਿਜੀਲੈਂਸ ਤੋਂ ਮੋਹਲਤ ਮੰਗੀ ਸੀ।