ਪੰਜਾਬ ਦੇ ਮੋਗਾ ਜ਼ਿਲ੍ਹੇ ਵਿੱਚ ਪੈਂਦੇ ਪਿੰਡ ਲੋਪੋਂ ਤੋਂ ਮੋਹਾਲੀ ਦੇ ਸਟੇਟ ਸਪੈਸ਼ਲ ਸੈਲ ਨੇ ਅੱਜ ਸੋਸ਼ਲ ਮੀਡੀਆ ਤੇ ਐਕਟਿਵ ਰਹਿਣ ਵਾਲੇ ਸੁਖਜਿੰਦਰ ਸਿੰਘ ਲੋਪੋਂ ਨੂੰ ਆਰਮਜ਼ ਐਕਟ ਤਹਿਤ ਕੇਸ ਵਿੱਚ ਗ੍ਰਿਫਤਾਰ ਕਰ ਲਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਅੱਜ ਮੋਹਾਲੀ ਸਟੇਟ ਸਪੈਸ਼ਲ ਸੈਲ ਨੇ ਆਰਮਜ਼ ਐਕਟ ਤਹਿਤ ਮਾਮਲੇ ਵਿੱਚ ਸੁਖਜਿੰਦਰ ਸਿੰਘ ਲੋਪੋਂ ਨੂੰ ਗ੍ਰਿਫਤਾਰ ਕਰ ਲਿਆ ਹੈ । ਐਫ ਆਈ ਆਰ ਵਿੱਚ ਧਾਰਾ 294 ਵੀ ਐਡ ਕੀਤੀ ਗਈ ਹੈ। ਤੁਹਾਨੂੰ ਦੱਸ ਦਈਏ ਪਿਛਲੇ ਦਿਨਾਂ ਤੋਂ ਸੁਖਜਿੰਦਰ ਸਿੰਘ ਲੋਪੋਂ ਨੂੰ ਲੈਕੇ ਸੋਸ਼ਲ ਮੀਡੀਆ ਤੇ ਕਾਫੀ ਕੁੱਝ ਚੱਲ ਰਿਹਾ ਸੀ। ਕਿਉਂਕਿ ਸੁਖਜਿੰਦਰ ਸਿੰਘ ਲੋਪੋਂ ਨੇ ਆਪਣੀ ਵੀਡੀਓ ਵਿੱਚ ਘੋੜਾ ਪਾਲਕਾਂ ਦੇ ਖਿਲਾਫ ਕਾਫੀ ਕੁੱਝ ਬੋਲਿਆ ਸੀ। ਜਿਸ ਤੋਂ ਬਾਅਦ ਜਦੋਂ ਘੋੜਾ ਪਾਲਕਾਂ ਵੱਲੋਂ ਇਤਰਾਜ਼ ਕੀਤਾ ਗਿਆ ਤਾਂ ਸੁਖਜਿੰਦਰ ਸਿੰਘ ਲੋਪੋਂ ਨੇ ਉਨ੍ਹਾਂ ਤੋਂ ਮਾਫ਼ੀ ਮੰਗ ਲਈ ਸੀ