ਵਿਜੀਲੈਂਸ ਵਿਭਾਗ ਨੇ ਹੁਣ ਭ੍ਰਿਸ਼ਟਾਚਾਰ ਨੂੰ ਲੈ ਕੇ ਜਾਂਚ ਕਰਨ ਲਈ ਦਸਤਕ ਦੇ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕ ਮੋਗਾ ਨਗਰ ਨਿਗਮ ਦੀ ਮੇਅਰ ਨੀਤਿਕਾ ਭੱਲਾ ਨੂੰ ਬੀਤੇ ਦਿਨ ਵਿਜੀਲੈਂਸ ਨੇ ਤਲਬ ਕੀਤਾ ਸੀ। ਵਿਜੀਲੈਂਸ ਵਿਭਾਗ ਨੇ ਨੀਤਿਕਾ ਭੱਲਾ ਤੋਂ ਜੋ ਸ਼ਹਿਰ ਵਿੱਚ ਸੀਸੀਟੀਵੀ ਕੈਮਰੇ ਲਗਾਏ ਗਏ ਹਨ ਤੇ ਸ਼ਹਿਰ ਦੀ ਸੁੰਦਰਤਾ ਲਈ ਲੱਖਾਂ ਰੁਪਏ ਖ਼ਰਚ ਕੇ ਬੂਟੇ ਲਗਾਏ ਸਨ। ਜੋ ਕਾਂਗਰਸ ਸਰਕਾਰ ਦੌਰਾਨ ਟੈਂਡਰ ਪਾਸ ਕਰਵਾਏ ਗਏ ਸਨ ਉਨ੍ਹਾਂ ਵਿੱਚ ਹੋਏ ਘਪਲੇ ਨੂੰ ਲੈ ਕੇ ਪੁੱਛਗਿੱਛ ਕੀਤੀ ਗਈ ਹੈ।
ਦੱਸ ਦਈਏ ਕਿ ਕਾਂਗਰਸ ਨਾਲ ਸਬੰਧਤ ਨਗਰ ਨਿਗਮ ਮੇਅਰ ਨੀਤਿਕਾ ਭੱਲਾ ਨੂੰ ਸਥਾਨਕ ਵਿਜੀਲੈਂਸ ਨੇ ਸ਼ਹਿਰ ਅੰਦਰ ਲਗਾਏ ਸੀਸੀਟੀਵੀ ਕੈਮਰਿਆਂ, ਸੁੰਦਰਤਾ ਲਈ ਲੱਖਾਂ ਰੁਪਏ ਖਰਚ ਕੇ ਲਗਾਏ ਬੂਟਿਆਂ ਤੇ ਤਤਕਾਲੀ ਕਾਂਗਰਸ ਸਰਕਾਰ ਦੌਰਾਨ ਪਾਸ ਕੀਤੇ ਟੈਂਡਰਾਂ ’ਚ ਕਥਿਤ ਘਪਲੇ ਦੀ ਜਾਂਚ ਲਈ ਤਲਬ ਕੀਤਾ ਹੈ।
ਵਿਜੀਲੈਂਸ ਅਧਿਕਾਰੀ ਮੁਤਾਬਕ ਵਿਜੀਲੈਂਸ ਬਿਊਰੋ ਨੇ ਸਰਕਾਰੀ ਖਜ਼ਾਨੇ ਨੂੰ ਰਗੜਾ ਲਾਉਣ ਤੇ ਹੋਰ ਗੰਭੀਰ ਤਰੁੱਟੀਆਂ ਤੇ ਬੇਨਿਯਮੀਆਂ ਦੀ ਪੜਤਾਲ ਲਈ ਮੇਅਰ ਨੀਤਿਕਾ ਭੱਲਾ ਨੂੰ ਪੁਖਤਾ ਸਬੂਤਾਂ ਦੇ ਆਧਾਰ ’ਤੇ ਤਲਬ ਕੀਤਾ ਹੈ।
ਉਨ੍ਹਾਂ ਹੋਰ ਵੇਰਵੇ ਦੱਸਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਸ ਬਾਰੇ ਹਾਲੇ ਕੁਝ ਵੀ ਕਹਿਣਾ ਜ਼ਲਦਬਾਜ਼ੀ ਹੋਵੇਗੀ। ਵਿਜੀਲੈਂਸ ਵੱਲੋਂ ਇਸ ਤੋਂ ਪਹਿਲਾਂ ਇੱਕ ਹੋਰ ਮਾਮਲੇ ਵਿੱਚ ਤਤਕਾਲੀ ਕਮਿਸ਼ਨਰ ਅਨੀਤਾ ਦਰਸ਼ੀ ਸਣੇ 6 ਅਧਿਕਾਰੀਆਂ ਤੋਂ ਪੜਤਾਲ ਕਰ ਰਹੀ ਹੈ।
ਕੀ ਕਹਿਣਾ ਹੈ ਮੇਅਰ ਨੀਤਿਕਾ ਭੱਲਾ ਦਾ
ਇਸ ਸਬੰਧੀ ਜਦੋਂ ਮੇਅਰ ਨੀਤਿਕਾ ਭੱਲਾ ਨਾਲ ਵਿਜੀਲੈਂਸ ਵੱਲੋਂ ਉਨ੍ਹਾਂ ਨੂੰ ਤਲਬ ਕੀਤੇ ਜਾਣ ਬਾਰੇ ਪੁਛਿਆ ਤਾਂ ਉਨ੍ਹਾਂ ਦੱਸਿਆ ਕਿ ਮੈਂ ਵਿਜੀਲੈਂਸ ਵਿਭਾਗ ਦੇ ਆਪਣੇ ਨਾਲ ਕੌਂਸਲਰਾਂ ਲੈ ਕੇ ਦਫ਼ਤਰ ਪਹੁੰਚ ਸੀ। ਮੇਅਰ ਨੀਤਿਕਾ ਭੱਲਾ ਨੇ ਆਖਿਆ ਜਦੋਂ ਵੀ ਕੋਈ ਭਾਵੇਂ ਵਿਜੀਲੈਂਸ ਵਿਭਾਗ ਹੋਵੇ ਜਾਂ ਸੀਬੀਆਈ ਹੋਵੇ ਬੁਲਾਉਣਗੇ। ਮੈਂ ਉਨ੍ਹਾਂ ਨੂੰ ਜਾਂਚ ਵਿੱਚ ਪੂਰਾ ਸਹਿਯੋਗ ਕਰਾਂਗੀ।