ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜਿੰਨਾ ਲੋਕਾਂ ਨੇ ਭ੍ਰਿਸ਼ਟਾਚਾਰ ਕਰਕੇ ਗਲਤ ਕੰਮ ਕੀਤੇ ਹੈ। ਉਨ੍ਹਾਂ ਲੋਕਾਂ ਨੂੰ ਵੀ ਵਿਜੀਲੈਂਸ ਵਿਭਾਗ ਦੇ ਰਾਹੀਂ ਜਾਂਚ ਕਰਵਾਕੇ ਫੜਿਆ ਜਾ ਰਿਹਾ ਹੈ। ਵਿਜੀਲੈਂਸ ਵਿਭਾਗ ਵੱਲੋਂ ਇੱਕ ਸੇਵਾਮੁਕਤ ਪਟਵਾਰੀ ਅਤੇ ਨਾਇਬ ਤਹਿਸੀਲਦਾਰ ਨੂੰ ਰਿਕਾਰਡ ਵਿੱਚ ਫੇਰਬਦਲ ਕਰਨ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸਬੰਧੀ ਵਿਜੀਲੈਂਸ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਬਲਵਿੰਦਰ ਸਿੰਘ ਤੇ ਜਗਜੀਤ ਸਿੰਘ ਵੱਲੋਂ ਮਾਲ ਵਿਭਾਗ ਦੇ ਰਿਕਾਰਡ ਵਿਚ ਕਥਿਤ ਫੇਰਬਦਲ ਕਰਕੇ ਪਿੰਡ ਸੇਮਾਂ ਤਹਿਸੀਲ ਨਥਾਣਾ ਜ਼ਿਲ੍ਹਾ ਬਠਿੰਡਾ ਦੀ ਤਕਰੀਬਨ 28 ਏਕੜ ਸ਼ਾਮਲਾਤ ਦੀ ਜ਼ਮੀਨ ਵਿਚ ਪ੍ਰਾਈਵੇਟ ਵਿਅਕਤੀਆਂ ਨੂੰ ਮਾਲਕ ਤੇ ਖੁਦਕਾਸ਼ਤ ਬਣਾ ਦਿੱਤਾ ਗਿਆ।ਵਿਜੀਲੈਂਸ ਵਿਭਾਗ ਵੱਲੋਂ ਕੀਤੀ ਪੜਤਾਲ ਦੌਰਾਨ ਸਾਹਮਣੇ ਆਇਆ ਹੈ ਕਿ ਪਟਵਾਰੀ ਜਗਜੀਤ ਸਿੰਘ ਜੱਗਾ ਵੱਲੋਂ ਜਮ੍ਹਾਂਬੰਦੀ 2005-06 ਵਿਚ ਪ੍ਰਾਈਵੇਟ ਵਿਅਕਤੀਆ ਨੂੰ ਕਾਸ਼ਤਕਾਰ ਤੋਂ ਮਾਲਕ ਬਣਾ ਦਿੱਤਾ ਗਿਆ ਸੀ ਅਤੇ ਬਾਅਦ ਵਿਚ ਇਨ੍ਹਾਂ ਮਾਲਕਾਂ ਵੱਲੋਂ ਸ਼ਾਮਲਾਤ ਦੀ ਜ਼ਮੀਨ ’ਤੇ ਬੈਂਕਾਂ ਪਾਸੋਂ ਲੱਖਾਂ ਰੁਪਏ ਦੇ ਕਰਜ਼ੇ ਲੈ ਲਏ।
ਵਿਜੀਲੈਂਸ ਵਿਭਾਗ ਨੂੰ ਖੁਫੀਆ ਸੂਹ ਮਿਲੀ ਕਿ ਪਟਵਾਰੀ ਵੱਲੋਂ ਮਾਲ ਰਿਕਾਰਡ ਵਿਚ ਕਥਿਤ ਫੇਰਬਦਲ ਕਰਕੇ ਪ੍ਰਾਈਵੇਟ ਵਿਅਕਤੀਆ ਨਾਲ ਮਿਲੀਭੁਗਤ ਕਰਕੇ ਸ਼ਾਮਲਾਤ ਜ਼ਮੀਨ ਦਾ ਮਾਲਕ ਬਣਾਇਆ ਗਿਆ ਹੈ। ਪੜਤਾਲ ਦੌਰਾਨ ਬਲਵਿੰਦਰ ਸਿੰਘ, ਜੋ ਉਸ ਸਮੇਂ ਕਾਨੂੰਗੋ ਸੀ, ਖ਼ਿਲਾਫ਼ ਵੀ ਸਬੂਤ ਸਾਹਮਣੇ ਆਏ। ਇਨ੍ਹਾਂ ਨੂੰ ਮੁਕੱਦਮੇ ਵਿੱਚ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਗਿਆ।