ਪੰਜਾਬ ਦੀ ਮਾਨ ਸਰਕਾਰ ਬਹੁਤ ਜਲਦ ਨਗਰ ਕੌਂਸਲਾਂ ਅਤੇ ਨਗਰ ਨਿਗਮਾਂ ਤੇ ਜ਼ਿਲ੍ਹਾ ਪ੍ਰੀਸ਼ਦ, ਪੰਚਾਇਤ ਸੰਮਤੀਆਂ ਦੀਆਂ ਚੋਣਾਂ ਕਰਵਾ ਸਕਦੀ ਹੈ। ਪੰਜਾਬ ਸਰਕਾਰ ਇਸ ਵਾਰ ਪੇਂਡੂ ਅਤੇ ਸ਼ਹਿਰੀ ਚੋਣਾਂ ਇਕੱਠਿਆਂ ਕਰਵਾਉਣ ਦੀ ਸਕੀਮ ਵਿੱਚ ਹੈ। ਪੰਜਾਬ ਵਿੱਚ ਸ਼ਹਿਰੀ 5 ਨਗਰ ਨਿਗਮਾਂ ਹਨ,42 ਨਗਰ ਕੌਂਸਲਾਂ, ਪੇਂਡੂ 153 ਪੰਚਾਇਤ ਸੰਮਤੀਆਂ ਤੇ 23 ਜ਼ਿਲਿਆਂ ਦੀਆਂ ਪੰਚਾਇਤ ਸੰਮਤੀਆਂ ਹਨ। ਜੇ ਇਹ ਚੋਣਾਂ ਇਕੱਠੀਆਂ ਹੁੰਦੀਆਂ ਹਨ ਤਾਂ ਮਾਨ ਸਰਕਾਰ ਨੂੰ ਫਾਇਦਾ ਹੋਵੇਗਾ। ਦੂਜੇ ਪਾਸੇ ‘ਆਪ’ ਦੀ ਸੀਨੀਅਰ ਲੀਡਰਸ਼ਿਪ ਇਸ ਗੱਲ ਉਤੇ ਇਕਮਤ ਹੈ ਕਿ ਵਾਰ ਵਾਰ ਚੋਣਾਂ ਆਉਣ ਤੇ ਆਦਰਸ਼ ਚੋਣ ਜ਼ਾਬਤਾ ਲੱਗਦਾ ਹੈ ਜਿਸ ਨਾਲ ਸੂਬੇ ਦਾ ਵਿਕਾਸ ਪ੍ਰਭਾਵਿਤ ਹੁੰਦਾ ਹੈ। ਕੇਂਦਰੀ ਤੇ ਸੂਬਾਈ ਪ੍ਰਾਜੈਕਟਾਂ ‘ਚ ਦੇਰੀ ਹੋ ਜਾਂਦੀ ਹੈ।