ਕੈਨੇਡਾ ਵਿੱਚ ਦਿਨ ਦਿਹਾੜੇ ਪੰਜਾਬੀ ਪਿਓ ਪੁੱਤ ਦਾ ਸ਼ਾਪਿੰਗ ਪਲਾਜ਼ਾ ਵਿੱਚ ਗੋਲੀਆਂ ਕਤਲ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਕੈਨੇਡਾ ਦੇ ਐਡਮਿੰਟਨ ਦੇ ਸ਼ਾਪਿੰਗ ਪਲਾਜ਼ਾ ਵਿੱਚ ਵੀਰਵਾਰ ਵਾਲੇ ਦਿਨ 41 ਸਾਲਾ ਹਰਪ੍ਰੀਤ ਸਿੰਘ ਉੱਪਲ ਅਤੇ ਉਸ ਦਾ 11 ਸਾਲਾ ਬੇਟੇ ਨੂੰ ਅਣਪਛਾਤੇ ਲੋਕਾ ਵੱਲੋਂ ਗੋਲੀਆਂ ਚਲਾ ਕੇ ਕਤਲ ਕਰ ਦਿੱਤਾ ਗਿਆ। ਪੁਲਿਸ ਦੇ ਮੁਤਾਬਿਕ ਹਰਪ੍ਰੀਤ ਸਿੰਘ ਉੱਪਲ ਦਾ ਅਪਰਾਧਿਕ ਪਿਛੋਕੜ ਹੈ ਇਸ ਤੇ ਪਹਿਲਾਂ ਵੀ ਸਾਲ 2021 ਦੌਰਾਨ ਜਾਨ ਲੇਵਾ ਹਮਲਾ ਹੋਇਆ ਸੀ। ਉਸ ਟਾਈਮ ਵੀ ਉੱਪਲ ਆਪਣੇ ਪਰਿਵਾਰ ਨਾਲ ਪੀਜ਼ਾ ਦੀ ਦੁਕਾਨ ਤੇ ਗਿਆ ਸੀ। ਹਰਪ੍ਰੀਤ ਸਿੰਘ ਉੱਪਲ ਦਾ ਕਤਲ ਵਿਰੋਧੀ ਗੈਂਗ ਵੱਲੋਂ ਕੀਤਾ ਗਿਆ ਹੈ। ਪੁਲਿਸ ਮੁਤਾਬਕ ਹਮਲਾਵਰਾਂ ਨੇ ਹਰਪ੍ਰੀਤ ਸਿੰਘ ਦੀ ਕਾਰ ਦਾ ਪਿੱਛਾ ਕੀਤਾ ਸੀ। ਉਸ ਸਮੇਂ ਹਰਪ੍ਰੀਤ ਦੇ ਬੇਟੇ ਨਾਲ ਉਸ ਦਾ ਦੋਸਤ ਵੀ ਸੀ ਪਰ ਉਹ ਬਚ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਉੱਪਲ ‘ਤੇ ਕੋਕੀਨ ਰੱਖਣ ਅਤੇ ਤਸਕਰੀ ਦੇ ਨਾਲ-ਨਾਲ ਗੈਰ-ਕਾਨੂੰਨੀ ਕਬਜ਼ੇ ਨਾਲ ਸਬੰਧਤ ਇਲਜ਼ਾਮ ਸਨ ।