ਪੰਜਾਬ ਦੇ ਮਸ਼ਹੂਰ ਗਾਇਕ ਗਿੱਪੀ ਗਰੇਵਾਲ ਦੇ ਕੈਨੇਡਾ ਵਿੱਚ ਘਰ ਤੇ ਲਾਰੈਂਸ ਬਿਸ਼ਨੋਈ ਗੈਂਗ ਨੇ ਫਾਈਰਿੰਗ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਕ ਪੰਜਾਬੀ ਗਾਇਕ ਗਿੱਪੀ ਗਰੇਵਾਲ ਨੂੰ ਕੁੱਝ ਸਮਾਂ ਪਹਿਲਾਂ ਫਿਰੌਤੀ ਲਈ ਧਮਕੀਆਂ ਆਇਆ ਸਨ। ਜਿਸ ਤੋਂ ਬਾਅਦ ਗਿੱਪੀ ਕੈਨੇਡਾ ਸਥਿਤ ਘਰ ਤੇ ਤਾਬੜਤੋੜ ਗੋਲੀਆਂ ਨਾਲ ਹਮਲਾ ਕੀਤਾ ਗਿਆ ਹੈ ਉਸ ਮੌਕੇ ਗਿੱਪੀ ਦਾ ਪਰਿਵਾਰ ਘਰ ਵਿੱਚ ਮੌਜੂਦ ਸੀ। ਗੋਲੀਆਂ ਘਰ ਬਾਹਰ ਖੜੀ ਕਾਰ ਤੇ ਲੱਗਣ ਦਾ ਵੀ ਪਤਾ ਲੱਗਾ ਹੈ। ਜਿਸ ਤੋਂ ਬਾਅਦ ਲਾਰੈਂਸ ਬਿਸ਼ਨੋਈ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਗਿੱਪੀ ਦੇ ਘਰ ਤੇ ਫਾਈਰਿੰਗ ਕਰਨ ਦੀ ਜ਼ਿੰਮੇਵਾਰੀ ਲਈ ਹੈ। ਉਸ ਪੋਸਟ ਵਿੱਚ ਲਿਖਿਆ ਗਿਆ ਹੈ ਕਿ ਅੱਜ ਵੈਨਕੂਵਰ ਦੇ ਵਾਈਟ ਰੋਕ ਏਰੀਆ ਵਿੱਚ ਗਿੱਪੀ ਗਰੇਵਾਲ ਦੇ ਬੰਗਲੇ ਤੇ ਫਾਇਰਿੰਗ ਲਾਰੇਂਸ ਬਿਸ਼ਨੋਈ ਨੇ ਕਰਵਾਈ ਹੈ। ਸਲਮਾਨ ਖਾਨ ਨੂੰ ਬਹੁਤ ਭਾਈ-ਭਾਈ ਕਰਦਾ ਤੂੰ…ਕਹਿ ਹੁਣ ਬਚਾਵੇ ਤੈਨੂੰ ਤੇਰਾ ਭਾਜੀ। ਇਸਦੇ ਨਾਲ ਹੀ ਉਨ੍ਹਾਂ ਲਿਖਿਆ ਕਿ ਇਹ ਸਲਮਾਨ ਨੂੰ ਵੀ ਮੈਸੇਜ ਆ ਕਿ ਤੈਨੂੰ ਵਹਿਮ ਹੀ ਆ ਕਿ ਦਾਓਦ ਤੇਰੀ ਮਦਦ ਕਰਦੂ, ਕੋਈ ਨਹੀਂ ਬਚਾ ਸਕਦਾ ਤੈਨੂੰ ਸਾਡੇ ਤੋਂ, ਤੁਸੀ ਵੀ ਵੇਖੋ ਵਾਇਰਲ ਹੋ ਰਹੀ ਇਹ ਪੋਸਟ…
ਦੱਸ ਦੇਈਏ ਕਿ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀ ਇਸ ਪੋਸਟ ਨੇ ਤਹਿਲਕਾ ਮਚਾ ਦਿੱਤਾ ਹੈ। ਹਾਲਾਂਕਿ ਗਿੱਪੀ ਗਰੇਵਾਲ ਵੱਲੋਂ ਇਸ ਉੱਪਰ ਅਧਿਕਾਰਤ ਤੌਰ ਤੇ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ। ਪਰ ਇਸ ਵਾਇਰਲ ਹੋ ਰਹੀ ਪੋਸਟ ਨੇ ਪ੍ਰਸ਼ੰਸਕਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਪਰ ਅਸਲ ਸੱਚਾਈ ਕੀ ਹੈ ਇਹ ਤਾਂ ਗਿੱਪੀ ਗਰੇਵਾਲ ਦੇ ਬਿਆਨ ਤੋਂ ਬਾਅਦ ਹੀ ਪਤਾ ਲੱਗੇਗਾ।