ਪੰਜਾਬ ਦੇ ਮੋਗਾ ਜ਼ਿਲ੍ਹੇ ਅੰਦਰ ਆਉਂਦੇ ਥਾਣਾ ਸਮਾਲਸਰ ਅਧੀਨ ਆਉਂਦੇ ਪਿੰਡ ਠੱਠੀ ਭਾਈ ਵਿੱਚ ਪੰਜਾਬ ਪੁਲਿਸ ਦੇ ਹੌਲਦਾਰ ਦੀ ਐਕਸੀਡੈਂਟ ਦੌਰਾਨ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਕ 33 ਸਾਲਾ ਕਾਂਸਟੇਬਲ ਬੂਟਾ ਸਿੰਘ ਸਵੇਰੇ 5 ਵਜੇ ਠੱਠੀ ਭਾਈ ਤੋਂ ਡਿਊਟੀ ਤੇ ਕਾਰ ਰਾਹੀਂ ਜਾ ਰਿਹਾ ਸੀ ।ਉਸ ਮੌਕੇ ਕਾਰ ਅੱਗੇ ਅਵਾਰਾ ਪਸ਼ੂ ਆ ਗਏ ਸਨ। ਉਨ੍ਹਾਂ ਤੋਂ ਬਚਣ ਦੇ ਚੱਕਰ ਵਿੱਚ ਕਾਰ ਹਾਦਸਾ ਵਾਪਰ ਗਿਆ। ਇਹ ਹਾਦਸਾ ਪਿੰਡ ਤੋਂ ਇੱਕ ਕਿਲੋਮੀਟਰ ਤੇ ਜਾ ਕੇ ਅਚਾਨਕ ਕਾਰ ਟਾਹਲੀ ਵਿੱਚ ਵੱਜੀ ਜਿਸ ਦੌਰਾਨ ਮੌਤ ਹੋ ਗਈ ਹੈ। ਮ੍ਰਿਤਕ ਬੂਟਾ ਸਿੰਘ 2 ਬੱਚੀਆਂ ਦਾ ਬਾਪ ਸੀ।