ਪੰਜਾਬ ਵਿੱਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਪਾਰਟੀਆਂ ਵਿੱਚ ਲਗਾਤਾਰ ਉਥਲ ਪੁਥਲ ਹੋ ਰਹੀ ਹੈ। ਸਿਆਸੀ ਆਪਣੀਆਂ ਵਫ਼ਾਦਾਰੀਆਂ ਬਦਲ ਰਹੇ ਹਨ। ਪੰਜਾਬ ਕਾਂਗਰਸ ਨੂੰ ਆਮ ਆਦਮੀ ਨੇ ਵੱਡਾ ਝਟਕਾ ਦਿੱਤਾ ਹੈ। ਐਨ ਐਸ ਯੂ ਆਈ ਪੰਜਾਬ ਦੇ ਮੀਤ ਪ੍ਰਧਾਨ ਰਾਹੁਲ ਸ਼ਰਮਾ ਨੇ ਆਮ ਆਦਮੀ ਪਾਰਟੀ ਜੁਆਇੰਨ ਕਰ ਲਈ ਹੈ।
ਮੁੱਖ ਮੰਤਰੀ ਭਗਵੰਤ ਮਾਨ ਦੀ ਅਗੁਵਾਈ ਚ ਰਾਹੁਲ ਸ਼ਰਮਾ ਨੇ ਸ਼ਨੀਵਾਰ ਨੂੰ ਆਮ ਆਦਮੀ ਪਾਰਟੀ ਦੀ ਇਕਾਈ ਦੇ ਵਿੱਚ ਸ਼ਮੂਲੀਅਤ ਕੀਤੀ ਹੈ। ਇਸ ਮੌਕੇ ਜਗਰੂਪ ਸੇਖਵਾਂ ਵੀ ਨਾਲ ਮੌਜੂਦ ਸਨ। ਰਾਹੁਲ ਸ਼ਰਮਾ ਦੇ AAP ਪਾਰਟੀ ਵਿੱਚ ਸ਼ਾਮਿਲ ਹੋਣ ਨਾਲ ਗੁਰਦਾਸਪੁਰ ਹਲਕੇ ਵਿੱਚ ਆਮ ਆਦਮੀ ਪਾਰਟੀ ਹੋਰ ਤਕੜਾ ਹੋ ਗਿਆ ਹੈ ਕਿਓਂਕਿ ਨੌਜਵਾਨ ਵਰਗ ਦਾ ਰਾਹੁਲ ਸ਼ਰਮਾ ਨੂੰ ਇੱਥੇ ਚੰਗਾ ਸਮਰਥਨ ਹੈ।