ਅਮਰੀਕਾ ਤੋਂ ਡਿਪੋਰਟ ਕੀਤੇ ਗਏ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਲੈਕੇ ਜਹਾਜ਼ ਬਹੁਤ ਜਲਦ ਅੰਮ੍ਰਿਤਸਰ ਪਹੁੰਚਣ ਵਾਲਾ ਹੈ,ਜਹਾਜ਼ ਵਿਚ 119 ਪਰਵਾਸੀ ਹਨ। ਇਨ੍ਹਾਂ ਵਿਚ 67 ਪੰਜਾਬੀ ਹਨ। ਅੱਜ ਪਹੁੰਚ ਰਹੇ ਪੰਜਾਬੀਆਂ ਵਿਚ ਗੁਰਦਾਸਪੁਰ ਤੋਂ 11, ਹੁਸ਼ਿਆਰਪੁਰ 10, ਕਪੂਰਥਲਾ 10, ਪਟਿਆਲਾ 7, ਅੰਮ੍ਰਿਤਸਰ 6, ਜਲੰਧਰ 5, ਫਿਰੋਜ਼ਪੁਰ 4, ਤਰਨਤਾਰਨ 3, ਮੁਹਾਲੀ 3, ਸੰਗਰੂਰ 3, ਰੋਪੜ 1, ਲੁਧਿਆਣਾ 1, ਮੋਗਾ 1, ਫ਼ਰੀਦਕੋਟ 1 ਅਤੇ ਫਤਿਹਗੜ੍ਹ ਸਾਹਿਬ 1 ਨੌਜਵਾਨ ਸ਼ਾਮਲ ਹਨ।
ਇਸ ਤੋਂ ਇਲਾਵਾ ਕੱਲ੍ਹ 16 ਫਰਵਰੀ ਨੂੰ 157 ਭਾਰਤੀ DEPORT ਹੋ ਕੇ ਪਹੁੰਚਣਗੇ। ਇਨ੍ਹਾਂ ਵਿਚ ਪੰਜਾਬ ਤੋਂ 54 ਲੋਕ ਹਨ। ਇਨ੍ਹਾਂ ਵਿਚ ਹਰਿਆਣਾ ਤੋਂ 60, ਗੁਜਰਾਤ 34, ਉੱਤਰ ਪ੍ਰਦੇਸ਼ 03, ਮਹਾਰਾਸ਼ਟਰ 01, ਰਾਜਸਥਾਨ 01, ਉੱਤਰਾਖੰਡ 01, ਮੱਧ ਪ੍ਰਦੇਸ਼ 01, ਜੰਮੂ-ਕਸ਼ਮੀਰ 01 ਅਤੇ ਹਿਮਾਚਲ ਤੋਂ 1 ਸ਼ਾਮਲ ਹੈ।
ਇਨ੍ਹਾਂ ‘ਚੋਂ ਪਹਿਲੀ ਉਡਾਣ ਦੇ ਅੱਜ ਯਾਨੀ ਸ਼ਨੀਵਾਰ ਕਰੀਬ 10 ਵਜੇ ਆਉਣ ਦੀ ਉਮੀਦ ਹੈ। ਇਸ ਫਲਾਈਟ ‘ਚ 119 ਗੈਰ-ਕਾਨੂੰਨੀ ਪ੍ਰਵਾਸੀ ਭਾਰਤੀ ਹੋਣਗੇ। ਦੋਵਾਂ ਜਹਾਜ਼ਾਂ ਵਿਚ 276 ਲੋਕ ਡਿਪੋਰਟ ਕੀਤੇ ਜਾ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਨ੍ਹਾਂ ਨੂੰ ਰਿਸੀਵ ਕਰਨਗੇ। ਮੁੱਖ ਮੰਤਰੀ ਨੇ ਕਿਹਾ, ‘‘ਮੈਂ ਅੱਜ ਇੱਥੇ ਇਸ ਲਈ ਪੁੱਜਿਆ ਹਾਂ ਤਾਂ ਜੋ ਅਮਰੀਕਾ ਤੋਂ ਭਲਕੇ ਆ ਰਹੇ ਪਰਵਾਸੀ ਭਾਰਤੀਆਂ ਨੂੰ ਜੀ ਆਇਆਂ ਆਖ ਸਕਾਂ ਅਤੇ ਮਾਣ-ਸਨਮਾਨ ਨਾਲ ਰਿਸੀਵ ਕਰ ਸਕੇ।’’ ਉਨ੍ਹਾਂ ਕਿਹਾ ਕਿ ਲੋਕ ਭਾਵੇਂ ਗਲਤ ਢੰਗ-ਤਰੀਕੇ ਨਾਲ ਏਜੰਟਾਂ ਦੇ ਹੱਥੇ ਚੜ੍ਹ ਕੇ ਅਮਰੀਕਾ ਗਏ ਹਨ ਪਰ ਆਖਰ ਉਹ ਭਾਰਤੀ ਹਨ।
ਇਹ ਡੋਨਾਲਡ ਟਰੰਪ ਪ੍ਰਸ਼ਾਸਨ ਦੇ ਗੈਰ-ਕਾਨੂੰਨੀ ਪ੍ਰਵਾਸੀਆਂ ‘ਤੇ ਵੱਡੇ ਪੱਧਰ ‘ਤੇ ਕਾਰਵਾਈ ਦਾ ਹਿੱਸਾ ਹੈ। ਹਾਲ ਹੀ ਵਿੱਚ ਅਮਰੀਕਾ ਦੇ ਫੌਜੀ ਜਹਾਜ਼ ਸੀ-17 ਗਲੋਬਮਾਸਟਰ ਰਾਹੀਂ 104 ਭਾਰਤੀਆਂ ਨੂੰ ਵਾਪਸ ਭੇਜਿਆ ਗਿਆ ਸੀ। ਹੱਥਾਂ ਵਿੱਚ ਕਥਿਤ ਹਥਕੜੀਆਂ ਨੂੰ ਲੈ ਕੇ ਸਿਆਸੀ ਹੰਗਾਮਾ ਹੋਇਆ। ਇਸ ਦੀ ਗੂੰਜ ਸੰਸਦ ਵਿੱਚ ਵੀ ਸੁਣਾਈ ਦਿੱਤੀ। ਅਜਿਹੇ ‘ਚ ਉਸ ਘਟਨਾ ਦੇ ਸਿਰਫ 10 ਦਿਨਾਂ ਬਾਅਦ ਦੋ ਹੋਰ ਫਲਾਈਟਾਂ ਭਾਰਤ ‘ਚ ਲੈਂਡ ਕਰਨ ਜਾ ਰਹੀਆਂ ਹਨ।
ਸੂਤਰਾਂ ਮੁਤਾਬਕ ਅਮਰੀਕਾ ਤੋਂ 119 ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਫਲਾਈਟ ਨੇ ਉਡਾਣ ਭਰੀ ਹੈ। ਇਹ ਫਲਾਈਟ ਅੱਜ ਸਵੇਰੇ 10 ਵਜੇ ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਤਰੇਗੀ। 119 ਗੈਰ-ਕਾਨੂੰਨੀ ਪਰਵਾਸੀਆਂ ਵਿੱਚੋਂ 67 ਪੰਜਾਬ, 33 ਹਰਿਆਣਾ, 8 ਗੁਜਰਾਤ, 3 ਉੱਤਰ ਪ੍ਰਦੇਸ਼, 2-2 ਗੋਆ, ਮਹਾਰਾਸ਼ਟਰ ਅਤੇ ਰਾਜਸਥਾਨ ਤੋਂ ਅਤੇ 1-1 ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਤੋਂ ਹਨ।
ਤੀਸਰਾ ਜਹਾਜ਼ ਭਲਕੇ ਪਹੁੰਚੇਗਾ
ਗੈਰ-ਕਾਨੂੰਨੀ ਪ੍ਰਵਾਸੀ ਭਾਰਤੀਆਂ ਦਾ ਦੂਜਾ ਜਹਾਜ਼ ਕੱਲ੍ਹ ਯਾਨੀ ਐਤਵਾਰ ਨੂੰ ਭਾਰਤ ਆਵੇਗਾ। ਅਮਰੀਕਾ ਤੋਂ ਇਹ ਜਹਾਜ਼ ਅੱਜ ਉਡਾਣ ਭਰੇਗਾ। ਇਸ ਦੇ 16 ਫਰਵਰੀ ਨੂੰ ਅੰਮ੍ਰਿਤਸਰ ਵਿੱਚ ਉਤਰਨ ਦੀ ਸੰਭਾਵਨਾ ਹੈ।
ਇਧਰ, ਅਮਰੀਕਾ ਤੋਂ ਮੁਲਕ ਵਾਪਸ ਭੇਜੇ ਜਾ ਰਹੇ ਭਾਰਤੀਆਂ ਨੂੰ ਅੰਮ੍ਰਿਤਸਰ ਦੇ ਹਵਾਈ ਅੱਡੇ ’ਤੇ ਉਤਾਰਨ ਦਾ ਸਖ਼ਤ ਵਿਰੋਧ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਨੂੰ ਕਿਹਾ ਹੈ ਕਿ ਪੰਜਾਬ ਨੂੰ ਛੱਡ ਕੇ ਦੇਸ਼ ਦੇ ਕਿਸੇ ਹੋਰ ਹਵਾਈ ਅੱਡੇ ਤੇ ਜਹਾਜ਼ ਉਤਾਰਿਆ ਜਾਵੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਬਦਨਾਮ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਹੁਣ ਮੁੜ ਅਮਰੀਕੀ ਜਹਾਜ਼ ਨੂੰ ਅੰਮ੍ਰਿਤਸਰ ਦੇ ਹਵਾਈ ਅੱਡੇ ਤੇ ਉਤਾਰਿਆ ਜਾ ਰਿਹਾ ਹੈ।
PUNJAB




INDIA








WORLD










