ਪੰਜਾਬ ਕਾਂਗਰਸ ਦੇ ਕੁੱਝ ਦਿਨ ਪਹਿਲਾਂ ਹੀ ਲੱਗੇ ਇੰਚਾਰਜ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਦੇ ਘਰ ਈਡੀ ਨੇ ਛਾਪਾ ਮਾਰਿਆ ਹੈ। ਈਡੀ ਦੀ ਟੀਮ ਨੇ ਅੱਜ ਸਵੇਰੇ ਭਿਲਾਈ ਸਥਿਤ ਭੁਪੇਸ਼ ਬਘੇਲ ਦੀ ਰਿਹਾਇਸ਼ ਤੇ ਉਨ੍ਹਾਂ ਦੇ ਪੁੱਤ ਚੈਤਨਯ ਬਘੇਲ ਦੇ ਘਰ ‘ਤੇ ਰੇਡ ਮਾਰੀ ਹੈ। ਇਸ ਤੋਂ ਇਲਾਵਾ 14 ਥਾਵਾਂ ‘ਤੇ ਸਰਚ ਆਪ੍ਰੇਸ਼ਨ ਜਾਰੀ ਹੈ।
ਜਾਣਕਾਰੀ ਮੁਤਾਬਕ ਮਨੀ ਲਾਂਡਰਿੰਗ ਨਾਲ ਜੁੜੇ ਮਾਮਲਿਆਂ ‘ਚ ਇਹ ਛਾਪੇਮਾਰੀ ਕੀਤੀ ਗਈ ਹੈ। ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਦੇ ਘਰ ‘ਤੇ ਈਡੀ ਛਾਪੇਮਾਰੀ ਦੀ ਜਾਣਕਾਰੀ ਮਿਲਣ ‘ਤੇ ਵੱਡੀ ਗਿਣਤੀ ਵਿਚ ਸਮਰਥਕਾਂ ਨੇ ਉਨ੍ਹਾਂ ਦੀ ਰਿਹਾਇਸ਼ ਪਹੁੰਚ ਕੇ ਈਡੀ ਖਿਲਾਫ ਨਾਅਰੇਬਾਜ਼ੀ ਕੀਤੀ।
ਈਡੀ ਦੇ ਰੇਡ ਦੇ ਬਾਅਦ ਸਾਬਕਾ ਸੀਐੱਮ ਭੁਪੇਸ਼ ਬਘੇਲ ਲਿਖਿਆ 7 ਸਾਲਾਂ ਤੋਂ ਚੱਲੇ ਆ ਰਹੇ ਝੂਠੇ ਕੇਸ ਨੂੰ ਜਦੋਂ ਅਦਾਲਤ ਵਿਚ ਬਰਖਾਸਤ ਕਰ ਦਿੱਤਾ ਤਾਂ ਅੱਜ ਈਡੀ ਦੇ ਦੇ ਮਹਿਮਾਨਾਂ ਨੇ ਸਾਬਕਾ ਮੁੱਖ ਮੰਤਰੀ ਕਾਂਗਰਸ ਜਨਰਲ ਸਕੱਤਰ ਭੁਪੇਸ਼ ਬਘੇਲ ਦੀ ਰਿਹਾਇਸ਼ ‘ਤੇ ਪ੍ਰਵੇਸ਼ ਕੀਤਾ ਹੈ। ਜੇਕਰ ਇਸ ਸਾਜਿਸ਼ ਨਾਲ ਕੋਈ ਪੰਜਾਬ ਵਿਚ ਕਾਂਗਰਸ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਇਹ ਗਲਤਫਹਿਮੀ ਹੈ।