ਪੰਜਾਬ ਦੇ ਮੋਗਾ ਵਿੱਚ ਸੀ ਆਈਏ ਸਟਾਫ ਅਤੇ ਏਜੀਟੀਐਫ ਨੇ ਇੱਕ ਸਾਂਝੇ ਆਪ੍ਰੇਸ਼ਨ ਦੌਰਾਨ ਇੱਕ ਬਦਮਾਸ਼ ਨੂੰ ਐਨਕਾਉਂਟਰ ਤੋਂ ਬਾਅਦ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਕ CIA ਸਟਾਫ ਅਤੇ AGTF ਨੇ ਸਾਂਝੇ ਅਪ੍ਰੇਸ਼ਨ ਦੌਰਾਨ ਕਾਰਵਾਈ ਕਰਦਿਆਂ ਇੱਕ ਘਰ ਦੇ ਅੰਦਰ ਵੜ੍ਹ ਕੇ ਇੱਕ ਬਦਮਾਸ਼ ਦਾ ਐਨਕਾਊਂਟਰ ਕੀਤਾ। ਬਦਮਾਸ਼ ਦੀ ਪਛਾਣ ਮਤਲਕੀਤ ਸਿੰਘ ਮੰਨੂ ਵਜੋਂ ਹੋਈ ਹੈ। ਉਹ ਨਾਮੀ ਬਦਮਾਸ਼ ਦੇ ਗਰੁੱਪ ਦਾ ਸ਼ੂਟਰ ਹੈ।
ਮਿਲੀ ਜਾਣਕਾਰੀ ਅਨੁਸਾਰ ਮਤਲਕੀਤ ਸਿੰਘ ਮੰਨੂ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ। ਬਦਮਾਸ਼ ਵੱਲੋਂ ਪੁਲਿਸ ਦੇ ਟੀਮ ‘ਤੇ ਫਾਇਰਿੰਗ ਕੀਤੀ ਗਈ ਸੀ। ਪੁਲਿਸ ਵੱਲੋਂ ਜਵਾਬੀ ਕਾਰਵਾਈ ਦੌਰਾਨ ਕਰੋਸ ਫਾਇਰਿੰਗ ਵਿੱਚ ਬਦਮਾਸ਼ ਨੂੰ ਗੋਲੀ ਲੱਗੀ। ਜਿਸ ਕਾਰਨ ਉਹ ਜ਼ਖਮੀ ਹੋ ਗਿਆ। ਸੂਚਨਾ ਮੁਤਾਬਕ ਮੁਲਜ਼ਮ ਮਲਕੀਤ ਸਿੰਘ ਮੰਨੂ ‘ਤੇ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ।