ਕੈਨੇਡਾ ਵਿੱਚ ਮੈਂਬਰ ਪਾਰਲੀਮੈਂਟ ਦੀਆਂ ਚੋਣਾਂ ਹੋ ਗਈਆਂ ਹਨ। ਇੰਨਾ ਚੋਣਾਂ ਵਿੱਚ ਪੰਜਾਬੀਆਂ ਨੇ ਵੀ 22 ਸੀਟਾਂ ਜਿੱਤ ਕੇ ਝੰਡੇ ਗੱਡ ਦਿੱਤੇ ਹਨ। ਪੰਜਾਬ ਦੇ ਮੋਗਾ ਜ਼ਿਲ੍ਹੇ ਵਿੱਚ ਪੈਂਦੇ ਪਿੰਡ ਬੁੱਕਣ ਵਾਲਾ ਦਾ ਨੌਜਵਾਨ ਸੁਖਮਣ ਸਿੰਘ ਗਿੱਲ ਸੰਸਦ ਬਣ ਗਿਆ ਹੈ। ਜਿਸ ਤੋਂ ਬਾਅਦ ਜਿਥੇ ਪਿੰਡ ਬੁੱਕਣ ਵਾਲਾ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ,ਪੂਰੇ ਮੋਗਾ ਜ਼ਿਲ੍ਹੇ ਦੇ ਲੋਕ ਫਕਰ ਮਹਿਸੂਸ ਕਰ ਰਹੇ ਹਨ।