ਪੰਜਾਬ ਦੇ ਮੋਗਾ ਜ਼ਿਲ੍ਹੇ ਅੰਦਰ ਆਉਂਦੇ ਹਲਕਾ ਬਾਘਾਪੁਰਾਣਾ ਦੇ ਸ਼ਹਿਰ ਅਤੇ ਆਸ ਪਾਸ ਇਲਾਕੇ ਵਿੱਚ ਚੱਲ ਰਹੇ ਦੇਹ ਵਪਾਰ ਦੇ ਧੰਦੇ ਅਤੇ ਸਪਾ ਸੈਂਟਰਾਂ ਨੇ ਇੱਜ਼ਤਦਾਰ ਲੋਕਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਬਾਘਾਪੁਰਾਣਾ ਅਤੇ ਆਸ ਪਾਸ ਦੇ ਏਰੀਏ ਵਿੱਚ ਬਣੇ ਹੋਟਲਾਂ ਅੰਦਰ ਲਗਾਤਾਰ ਬੇਟੋਕ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਹੈ। ਇਸ ਦੇ ਨਾਲ ਨਾਲ ਨਵੇਂ ਖੁੱਲਦੇ ਜਾ ਸਪਾ ਸੈਂਟਰਾਂ ਦੀ ਕਮੀ ਵੀ ਨਜ਼ਰ ਨਹੀਂ ਆਉਂਦੀ, ਸੱਭ ਕੁੱਝ ਖੁਲਮ ਖੁੱਲਾ ਹੋ ਚੁੱਕਾ ਹੈ। ਜਿਸ ਨੂੰ ਲੈਕੇ ਲੋਕਾਂ ਵਿੱਚ ਇਹ ਚਰਚਾ ਹੈ ਕਿ ਸ਼ਹਿਰ ਅਤੇ ਆਸ ਪਾਸ ਚੱਲ ਰਹੇ ਗੰਦੇ ਧੰਦਿਆਂ ਨਾਲ ਨੌਜਵਾਨ ਪੀੜ੍ਹੀ ਤੇ ਮਾੜਾ ਅਸਰ ਪੈ ਰਿਹਾ ਹੈ। ਪਰ ਬਾਘਾਪੁਰਾਣਾ ਸੱਭ ਡਵੀਜ਼ਨ ਦਾ ਪ੍ਰਸ਼ਾਸਨ ਅੱਖਾਂ ਮੀਚ ਕੇ ਕਿਉਂ ਬੈਠਾ ਹੈ। ਭਾਂਵੇ ਬਾਘਾਪੁਰਾਣਾ ਸ਼ਹਿਰ ਬਹੁਤ ਛੋਟਾ ਹੈ,ਉਸ ਦੇ ਬਾਵਜੂਦ ਇਥੇ ਬਗੈਰ ਕਿਸੇ ਮਨਜ਼ੂਰੀ ਦੇ ਚੱਲ ਰਹੇ ਦੇਹ ਵਪਾਰ ਅਤੇ ਸਪਾ ਸੈਂਟਰਾਂ ਨੂੰ ਰੋਕਣ ਵਾਲਾ ਕੋਈ ਨਹੀਂ ਹੈ। ਇਸ ਤਰ੍ਹਾਂ ਦੇ ਧੰਦੇ ਚਲਾਉਣ ਵਾਲਿਆਂ ਦੀ ਕੌਣ ਪੁਸ਼ਤਪਨਾਹੀ ਕਰਦਾ ਹੈ। ਇਹ ਇੱਕ ਜਾਂਚ ਦਾ ਵਿਸ਼ਾ ਹੈ।
ਪਰ ਕੁੱਝ ਸਥਾਨਕ ਲੋਕਾਂ ਨੇ ਆਪਣਾ ਨਾਂਮ ਨਾ ਛਾਪਣ ਦੀ ਸ਼ਰਤ ਤੇ ਦੱਸਿਆ ਕਿ ਪ੍ਰਸ਼ਾਸਨ ਚਾਹੇ ਤਾਂ ਇਹ ਚੀਜ਼ਾਂ ਇੱਕ ਮਿੰਟ ਵਿੱਚ ਬੰਦ ਕਰਵਾ ਸਕਦਾ ਹੈ। ਪਰ ਪ੍ਰਸ਼ਾਸਨ ਜਾਣਬੁੱਝ ਅੱਖਾਂ ਮੀਚੀ ਕੇ ਬੈਠਾ ਹੈ। ਇਸ ਤਰ੍ਹਾਂ ਦੇ ਚੱਲਦੇ ਗੰਦੇ ਧੰਦਿਆਂ ਨੂੰ ਰੋਕਣਾ ਨਹੀਂ ਚਾਹੁੰਦਾ। ਸ਼ਹਿਰ ਦੇ ਲੋਕਾਂ ਨੇ ਹਲਕ ਵਿਧਾਇਕ ਅੰਮ੍ਰਿਤਪਾਲ ਸਿੰਘ ਨੂੰ ਅਪੀਲ ਕਰਦਿਆਂ ਆਖਿਆ ਹੈ,ਉਹ ਇੰਨਾ ਚੀਜ਼ਾਂ ਵੱਲ ਧਿਆਨ ਦੇਣ, ਤਾਂ ਜਿਹੜੇ ਵਿਅਕਤੀ ਸ਼ਹਿਰ ਨੂੰ ਗੰਦਾ ਕਰ ਰਹੇ, ਉਨ੍ਹਾਂ ਤੇ ਕਾਰਵਾਈ ਕਰਨ, ਤਾਂ ਸਾਡੀ ਨੌਜਵਾਨ ਪੀੜ੍ਹੀ ਵੱਲ ਜਾਂਦੇ ਮਾੜੇ ਮੈਸਜ਼ ਨੂੰ ਰੋਕਿਆ ਜਾ ਸਕੇ।
ਜਦੋਂ ਅਸੀਂ ਇਸ ਸਬੰਧੀ ਬਾਘਾਪੁਰਾਣਾ ਸੱਭ ਡਵੀਜ਼ਨ ਦੇ ਡੀਐਸਪੀ ਦਲਬੀਰ ਸਿੰਘ ਨਾਲ ਫੋਨ ਤੇ ਗੱਲ ਕੀਤੀ ਤਾਂ ਉਨ੍ਹਾਂ ਆਖਿਆ ਕਿ ਜੋ ਕੁੱਝ ਚੱਲ ਰਿਹਾ ਹੈ। ਉਹ ਮੇਰੇ ਧਿਆਨ ਵਿੱਚ ਨਹੀਂ ਹੈ, ਉਨ੍ਹਾਂ ਇਹ ਵੀ ਆਖਿਆ ਕਿ ਪਹਿਲਾਂ ਇਹ ਚਲਦੇ ਸੀ, ਉਦੋਂ ਬੰਦ ਕਰਵਾ ਦਿੱਤਾ ਗਿਆ ਸੀ, ਉਨ੍ਹਾਂ ਇਹ ਵੀ ਆਖਿਆ ਕਿ ਗੈਰਕਾਨੂੰਨੀ ਨਸ਼ਾ ਛੁਡਾਊ ਕੇਂਦਰ ਚੱਲਦਾ ਸੀ ਉਹ ਵੀ ਬੰਦ ਕਰਵਾ ਦਿੱਤਾ ਸੀ।
ਇਸ ਸਭ ਕੁੱਝ ਚਲ ਰਹੇ ਬਾਰੇ ਡੀਐਸਪੀ ਸਾਬ ਨੇ ਅਣਜਾਣਤਾ ਪ੍ਰਗਟ ਕਰਦਿਆਂ ਆਖਿਆ ਕਿ, ਇਸ ਸਾਰੇ ਕੁੱਝ ਦਾ ਵੈਰੀਫਾਈ ਕਰਾਂਗੇ।ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਸ਼ਰੇਆਮ ਚੱਲ ਰਹੇ ਗੰਦੇ ਧੰਦਿਆਂ ਨੂੰ ਪ੍ਰਸ਼ਾਸਨ ਕਦੋਂ ਬੰਦ ਕਰਵਾਉਣ ਵਿੱਚ ਕਾਮਯਾਬ ਹੋਵੇਂਗਾ।