ਅਮਰੀਕਾ ਵਿੱਚ ਪੰਜਾਬੀ ਡਰਾਈਵਰ ਤੋਂ ਹੋਏ ਹਾਦਸੇ ਤੋਂ ਬਾਅਦ ਅਮਰੀਕੀ ਟਰਾਂਸਪੋਰਟ ਵਿਭਾਗ ਵੱਲੋਂ ਬਹੁਤ ਸਖ਼ਤੀ ਕੀਤੀ ਹੋਈ ਹੈ। ਕੈਨੇਡਾ ਨੇ ਵੀ ਅਮਰੀਕਾ ਦੇ ਰਸਤੇ ਤੁਰਦੀਆਂ ਟਰੱਕ ਡਰਾਈਵਰਾਂ ਤੇ ਸਖ਼ਤੀ ਕਰਨੀ ਸ਼ੁਰੂ ਕਰ ਦਿੱਤੀ ਹੈ। ਕੈਨੇਡਾ ਟਰਾਂਸਪੋਰਟ ਵਿਭਾਗ ਨੇ ਇਸ ਮਾਮਲੇ ਵਿਚ ਢਿੱਲ ਕਰਨ ਵਾਲੇ ਨਿਰੀਖਕਾਂ ਦੀ ਸੇਵਾਵਾਂ ਖ਼ਤਮ ਕਰਨ ਦੇ ਨਾਲ ਸੈਂਕੜੇ ਟਰੱਕ ਡਰਾਈਵਿੰਗ ਲਾਇਸੈਂਸ ਰੱਦ ਕਰ ਦਿੱਤੇ ਹਨ। ਇਸ ਤੋਂ ਇਲਾਵਾ ਪੰਜ ਡਰਾਈਵਿੰਗ ਸਿਖਲਾਈ ਕੇਂਦਰਾਂ ਦੀ ਮਾਨਤਾ ਵੀ ਰੱਦ ਕੀਤੀ ਗਈ ਹੈ।
ਅਲਬਰਟਾ ਦੇ ਟਰਾਂਸਪੋਰਟ ਵਿਭਾਗ ਨੇ ਸਖ਼ਤੀ ਵਰਤਦਿਆਂ ਆਪਣੇ ਪੰਜ ਡਰਾਈਵਰ ਸਿਖਲਾਏ ਕੇਂਦਰਾਂ ਦੀ ਮਾਨਤਾ ਰੱਦ ਕਰ ਦਿੱਤੀ ਹੈ। ਟੈਸਟ ਲੈ ਕੇ ਲਾਇਸੈਂਸ ਦੇਣ ਵਾਲੇ 9 ਵਿਭਾਗੀ ਨਿਰੀਖਕਾਂ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਹਨ ਅਤੇ ਕਈ ਟਰਾਂਸਪੋਰਟ ਕੰਪਨੀਆਂ ਦੀ ਮਾਨਤਾ ਰੱਦ ਕੀਤੀ ਹੈ। ਪਿਛਲੇ ਮਹੀਨਿਆਂ ਵਿੱਚ ਜਾਰੀ ਹੋਏ ਸੈਂਕੜੇ ਡਰਾਈਵਿੰਗ ਲਾਇਸੈਂਸ ਰੱਦ ਕਰ ਦਿੱਤੇ ਹਨ ਅਤੇ ਕਈਆਂ ਨੂੰ ਮੁੜ ਤੋਂ ਟੈਸਟ ਦੇ ਕੇ ਲਾਇਸੈਂਸ ਨਵਿਆਉਣ ਦੇ ਨੋਟਿਸ ਜਾਰੀ ਕੀਤੇ ਹਨ।
ਵਿਭਾਗੀ ਸੂਤਰਾਂ ਮੁਤਾਬਕ ਓਂਟਾਰੀਓ ਸੂਬੇ ਨੇ ਵੀ ਸਖਤੀ ਲਈ ਤਿਆਰੀ ਕਰ ਲਈ ਹੈ। ਨਿਰੀਖਕਾਂ ਅਤੇ ਅਫਸਰਾਂ ਨੂੰ ਨਵੇਂ ਨਿਰਦੇਸ਼ ਮਿਲਣ ਲੱਗੇ ਹਨ। ਹੋਰ ਰਾਜਾਂ ਵਿੱਚ ਵੀ ਸੜਕੀ ਨਿਯਮ ਸਖਤ ਕੀਤੇ ਜਾਣ ਲਈ ਸਰਵੇਖਣ ਕਰਵਾਏ ਜਾਣ ਲੱਗੇ ਹਨ ਅਤੇ ਟਰੈਫਿਕ ਪੁਲਿਸ ਨੂੰ ਵਿਸ਼ੇਸ਼ ਅਧਿਕਾਰ ਦਿੱਤੇ ਜਾਣ ਦੀਆਂ ਤਿਆਰੀਆਂ ਹੋਣ ਲੱਗੀਆਂ ਹਨ।