ਮੋਗਾ ਜ਼ਿਲ੍ਹੇ ਵਿੱਚ ਪੈਂਦੇ ਹਲਕਾ ਬਾਘਾਪੁਰਾਣਾ ਦੀ ਬਲਾਕ ਸੰਮਤੀ ਚੇਅਰਪਰਸਨ ਦੀ ਚੋਣ ਨੂੰ ਲੈਕੇ ਪਿਛਲੇ ਦਿਨਾਂ ਤੋਂ ਕਾਫੀ ਘਮਸਾਣ ਮੱਚਿਆ ਹੋਇਆ ਹੈ। ਪਿਛਲੀ 17 ਮਾਰਚ ਨੂੰ ਬਾਘਾਪੁਰਾਣਾ ਬਲਾਕ ਦੀ ਚੇਅਰਪਰਸਨ ਅਤੇ ਵਾਈਸ ਚੇਅਰਮੈਨ ਦੀ ਚੋਣ ਹੋਈ ਸੀ। ਉਸ ਟਾਈਮ ਵਿਰੋਧੀ ਧਿਰ ਵੱਲੋਂ ਜ਼ਬਰਦਸਤੀ ਆਪਣੀ ਚੇਅਰਪਰਸਨ ਤੇ ਵਾਇਸ ਚੇਅਰਮੈਨ ਬਣਾਉਣ ਨੂੰ ਲੈਕੇ ਸੁਵਾਲ ਚੱਕੇ ਸਨ। ਜਿਸ ਦੌਰਾਨ ਵਿਰੋਧੀ ਧਿਰ ਵੱਲੋਂ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਸੀ। ਜਿਸ ਦਾ ਰੌਲਾ ਪੂਰੇ ਪੰਜਾਬ ਵਿੱਚ ਪਹੁੰਚ ਗਿਆ ਸੀ। ਉਸ ਚੋਣ ਨੂੰ ਲੈਕੇ ਵਿਰੋਧੀ ਧਿਰ ਵੱਲੋਂ ਹਾਈਕੋਰਟ ਵਿੱਚ ਪਹੁੰਚ ਕੀਤੀ ਗਈ । ਜਿਸ ਨੂੰ ਲੈਕੇ ਹਾਈਕੋਰਟ ਨੇ ਅੱਜ ਸੁਣਵਾਈ ਕੀਤੀ ਤੇ ਕੋਰਟ ਨੇ ਪਿਛਲੀ ਚੋਣ ਨੂੰ ਕੈਂਸਲ ਕਰਕੇ ਦੁਬਾਰਾ 28 ਮਾਰਚ ਨੂੰ ਕਰਵਾਉਣ ਦੇ ਨਿਰਦੇਸ਼ ਦੇ ਦਿੱਤੇ । ਇਹ ਵੀ ਹੁਕਮ ਕੀਤੇ ਗਏ ਹਨ ਕਿ ਚੋਣ ਦੌਰਾਨ ਵੀਡੀਓਗ੍ਰਾਫੀ ਕਰਾਈ ਜਾਵੇ, ਅਤੇ ਚੋਣ ਕਰਵਾਉਣ ਲਈ ਵਿਸ਼ੇਸ਼ ਅਧਿਕਾਰੀ ਦੀ ਡਿਊਟੀ ਵੀ ਲਗਾਈ ਹੈ। ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਬਾਘਾਪੁਰਾਣਾ ਹਲਕੇ ਦਾ ਮਹੌਲ ਦਿਲਚਸਪ ਬਣ ਗਿਆ ਹੈ। ਕਿਉਂਕਿ ਬਲਾਕ ਸੰਮਤੀ ਦੇ 25 ਮੈਂਬਰ ਜਿੱਤ ਕੇ ਆਏ ਹਨ। ਇੰਨਾ ਵਿੱਚੋਂ ਇੱਕ ਔਰਤ ਐਸੀ ਨੇ ਚੇਅਰਪਰਸਨ ਬਣਨਾ ਹੈ। ਵਾਈਸ ਚੇਅਰਮੈਨ ਔਰਤ ਜਾ ਬੰਦਾਂ ਬਣ ਸਕਦਾ ਹੈ। ਪਰ ਚੇਅਰਪਰਸਨ ਬਣਾਉਣ ਲਈ ਸੱਤਾਧਾਰੀ ਪਾਰਟੀ ਕੋਲ 8 ਤੇ 1 ਆਜ਼ਾਦ ਮੈਂਬਰ ਹੈ। ਵਿਰੋਧੀ ਧਿਰ ਕੋਲ 13 ਮੈਂਬਰ ਹੈ। ਜੇ ਕਾਂਗਰਸ ਦੀ ਗੱਲ ਕਰੀਏ ਤਾਂ ਉਨ੍ਹਾਂ ਕੋਲ 3 ਮੈਂਬਰ ਹਨ। ਉਨ੍ਹਾਂ ਵਿੱਚ ਵੀ ਦੋ ਧੜੇ ਹਨ,ਜਿਸ ਵਿੱਚ ਬਾਬਾ ਜਗਸੀਰ ਸਿੰਘ ਕਾਲੇਕੇ ਕੋਲ 2 ਮੈਂਬਰ ਹਨ ਅਤੇ ਭੋਲਾ ਸਿੰਘ ਬਰਾੜ ਕੋਲ 1 ਮੈਬਰ ਹੈ। ਦਿਲਚਸਪ ਗੱਲ ਇਹ ਕਿ, ਜਿਥੇ ਸੱਤਾਧਾਰੀ ਪਾਰਟੀ ਆਪਣੇ ਨਾਲ 9 ਮੈਂਬਰਾਂ ਦਾ ਦਾਅਵਾ ਕਰਦੀ ਹੈ, ਤੇ ਇੱਕ ਵੋਟ ਹਲਕਾ ਵਿਧਾਇਕ ਦੀ ਨਾਲ ਗਿਣਦੇ ਹਨ। ਇਹ 28 ਮਾਰਚ ਨੂੰ ਪਤਾ ਲੱਗੇ ਕੇ ਕੀ ਵਿਧਾਇਕ ਆਪਣੀ ਵੋਟ ਦਾ ਇਸਤਮਾਲ ਕਰ ਸਕਦਾ ਹੈ ਜਾ ਨਹੀ। ਇਹ ਅਜੇ ਸਮੇਂ ਦੇ ਗਰਭ ਵਿੱਚ ਹੈ।ਪਰ ਦੂਜੇ ਪਾਸੇ ਰਿਵਿਊ ਪਟੀਸ਼ਨ ਵੀ ਪੈ ਸਕਦੀ ਹੈ ।
PUNJAB




INDIA








WORLD









