ਪੰਜਾਬ ਦੀ ਰਾਜਨੀਤੀ ਵਿੱਚ ਵੱਡੀ ਹਲਚਲ ਹੋਈ। ਸਾਬਕਾ ਮੰਤਰੀ ਸਵਰਗੀ ਜਥੇਦਾਰ ਤੋਤਾ ਸਿੰਘ ਦੇ ਸਪੁੱਤਰ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਪੁਨਰ ਸੁਰਜੀਤੀ ਅਕਾਲੀ ਤੋਂ ਵੱਖ ਹੋਣ ਸਮੇਂ, ਪੰਜਾਬ ਦੇ ਸੀਨੀਅਰ ਲੀਡਰ ਮਨਪ੍ਰੀਤ ਸਿੰਘ ਇਯਾਲੀ ਤੇ ਵੱਡੇ ਆਰੋਪ ਲਗਾਏ,ਜਿਸ ਤੋਂ ਬਾਅਦ ਮਨਪ੍ਰੀਤ ਸਿੰਘ ਇਯਾਲੀ ਨੇ ਵੀ ਆਪਣੇ ਜਵਾਬ ਵਿੱਚ ਲਿਖਿਆ।
ਰਾਜਨੀਤੀ ਵਿੱਚ ਇਲਜ਼ਾਮ ਲਗਾਉਣਾ ਸਭ ਤੋਂ ਸੌਖਾ ਕੰਮ ਹੈ, ਪਰ ਸੱਚ ਦੀ ਰਾਹ ‘ਤੇ ਅਡੋਲ ਖੜ੍ਹਨਾ ਸਭ ਤੋਂ ਔਖਾ। ਅਸੀਂ ਪਹਿਲਾਂ ਵੀ ਕਿਹਾ ਸੀ ਅਤੇ ਅੱਜ ਫਿਰ ਦੁਹਰਾਉਂਦੇ ਹਾਂ ਕਿ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਅਨੁਸਾਰ ਪੰਥ ਦੀ ਭਲਾਈ ਅਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਨਿਰਸੁਆਰਥ ਹੋ ਕੇ ਨਿੱਕਲੇ ਹਾਂ। ਸਾਡਾ ਮਕਸਦ ਕੋਈ ਅਹੁਦਾ ਜਾਂ ਕੁਰਸੀ ਨਹੀਂ, ਬਲਕਿ ਕੌਮ ਦੀਆਂ ਮਹਾਨ ਸੰਸਥਾਵਾਂ ਦੀ ਮਰਿਆਦਾ ਨੂੰ ਬਹਾਲ ਕਰਨਾ ਹੈ।
ਕਈ ਵਾਰ ਸੱਚ ਦੇ ਰਸਤੇ ‘ਤੇ ਚੱਲਦਿਆਂ ਆਪਣੇ ਹੀ ਸਾਥ ਛੱਡ ਜਾਂਦੇ ਹਨ, ਪਰ ਸਾਡਾ ਇਰਾਦਾ ਚੱਟਾਨ ਵਾਂਗ ਪੱਕਾ ਹੈ। ਕੌਣ ਸਾਡੇ ਨਾਲ ਖੜ੍ਹਦਾ ਹੈ ਤੇ ਕੌਣ ਨਹੀਂ, ਸਾਨੂੰ ਇਸ ਦੀ ਪ੍ਰਵਾਹ ਨਹੀਂ—ਪਰ ਅਸੀਂ ਪੰਥ ਅਤੇ ਪੰਜਾਬ ਦੇ ਹਿੱਤਾਂ ਲਈ ਆਖਰੀ ਦਮ ਤੱਕ ਡਟੇ ਰਹਾਂਗੇ।
ਸੱਚਾਈ ਇਹ ਹੈ ਕਿ ਜਦੋਂ ਤੁਸੀਂ ਮਹਾਨ ਪੰਥਕ ਸੰਸਥਾਵਾਂ ਅਤੇ ਪਾਰਟੀ ਵਿੱਚ ਸੁਧਾਰ ਦੀ ਗੱਲ ਕਰਦੇ ਹੋ, ਤਾਂ ਸਿਸਟਮ ‘ਤੇ ਕਾਬਜ਼ ਧਿਰਾਂ ਤੁਹਾਡੇ ਉੱਤੇ ਚਿੱਕੜ ਉਛਾਲ ਕੇ ਤੁਹਾਨੂੰ ਡਰਾਉਣਾ ਚਾਹੁੰਦੀਆਂ ਹਨ। ਪਰ ਉਹ ਸ਼ਾਇਦ ਇਹ ਭੁੱਲ ਗਏ ਹਨ ਕਿ ਸੱਚ ਦੇ ਕਾਫ਼ਲੇ ਕਦੇ ਰੁਕਿਆ ਨਹੀਂ ਕਰਦੇ।
PUNJAB




INDIA








WORLD










