ਮੋਗਾ ਜ਼ਿਲ੍ਹੇ ਵਿੱਚ ਪੈਂਦੇ ਸ਼ਹਿਰ ਬਾਘਾਪੁਰਾਣਾ ਵਿਖੇ ਬੀਤੇ ਦਿਨ ਪੁਲਿਸ ਨੇ ਗੈਰਕਾਨੂੰਨੀ ਚਲਦੇ ਸਪਾ ਸੈਂਟਰ ਤੇ ਰੇਡ ਮਾਰ ਕੇ ਚਾਰ ਲੜਕੀਆਂ ਤੇ ਦੋ ਹੋਰ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਦਲਬੀਰ ਸਿੰਘ ਨੇ ਪ੍ਰੈੱਸ ਨੂੰ ਦੱਸਿਆ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਕੋਟਕਪੂਰਾ ਰੋਡ, ਨੇੜੇ ਦਾਣਾ ਮੰਡੀ ਕੋਲ ਬਣੇ ਗੋਲਡਨ ਸਪਾ ਸੈਂਟਰ ਵਿੱਚ ਦੇਹ ਵਪਾਰ ਦਾ ਧੰਦਾ ਚਲਦਾ ਹੈ। ਜਦੋਂ ਪੁਲਿਸ ਪਾਰਟੀ ਨੇ ਉਸ ਜਗ੍ਹਾ ਤੇ ਰੇਡ ਕੀਤਾ ਤਾਂ ਮੌਕੇ ਤੇ ਸਪਾ ਸੈਂਟਰ ਵਿੱਚ ਮੌਊ ਚਾਰ ਲੜਕੀਆਂ ਨੂੰ ਕਾਬੂ ਕੀਤਾ ਗਿਆ ਅਤੇ ਉਸ ਮੌਕੇ ਇੱਕ ਲੜਕਾ ਲਵਪ੍ਰੀਤ ਸਿੰਘ ਤੇ ਸਪਾ ਸੈਂਟਰ ਦਾ ਮਾਲਕ ਸਤਨਾਮ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਉਸ ਸਮੇਂ ਜਦੋਂ ਪੁਲਿਸ ਨੇ ਕਮਰਿਆਂ ਦੀ ਤਲਾਸ਼ੀ ਕੀਤੀ ਤਾਂ ਇਤਰਾਜ਼ਯੋਗ ਵਸਤੂਆਂ ਵੀ ਬਰਾਮਦ ਹੋਈਆਂ। ਜਿਸ ਤੋਂ ਬਾਅਦ ਪੁਲਿਸ ਨੇ ਮੁੱਕਦਮਾ ਨੰਬਰ 86 ਅ/ਧ 3,4,5,7 ਇਮੋਰਲ ਟਰੈਫਿਕ ਪ੍ਰੀਵੈਨਸਨ ਐਕਟ 1956 ਤਹਿਤ ਥਾਣਾ ਬਾਘਾਪੁਰਾਣਾ ਪੁਲਿਸ ਵੱਲੋਂ ਕੇਸ ਰਜਿਸਟਰ ਕੀਤਾ ਗਿਆ ਹੈ।
ਜਿੰਨਾ ਵਿੱਚ ਸਪਾ ਸੈਂਟਰ ਚਲਾਉਣ ਵਾਲੇ ਸਤਨਾਮ ਸਿੰਘ ਪੁੱਤਰ ਭਾਗ ਸਿੰਘ ਵਾਸੀ ਨੇੜੇ ਗੁਰਦੁਆਰਾ ਬਾਬਾ ਬਾਲਾ ਜੀ ਪੰਜਗਰਾਈਂ ਕਲਾਂ ਜ਼ਿਲ੍ਹਾ ਫ਼ਰੀਦਕੋਟ ਅਤੇ ਇੱਕ ਲੜਕਾ ਲਵਪ੍ਰੀਤ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਲੰਡੇ ਤੇ ਚਾਰ ਲੜਕੀਆਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਅਮਲ ਵਿੱਚ ਲਿਆਂਦੀ ਗਈ।
PUNJAB




INDIA








WORLD










