ਮੋਗਾ ਜ਼ਿਲ੍ਹੇ ਅੰਦਰ ਆਉਂਦੇ ਹਲਕਾ ਬਾਘਾਪੁਰਾਣਾ ਵਿੱਚ ਥਾਣਾ ਸਮਾਲਸਰ ਅਧੀਨ ਆਉਂਦੇ ਪਿੰਡ ਮੱਲ ਕੇ ਵਿਖੇ ਬੀਤੀ ਰਾਤ ਖੇਤ ਵਿੱਚ ਮੋਟਰ ਤੋਂ ਨੌਜਵਾਨ ਦੀ ਲਾਸ਼ ਅਮਰੂਦ ਦੇ ਦਰੱਖਤ ਨਾਲ ਲਟਕਦੀ ਦੀ ਲਾਸ਼ ਮਿਲਣ ਦਾ ਪਤਾ ਲੱਗਾ ਹੈ। ਇਸ ਸਬੰਧੀ ਥਾਣਾ ਸਮਾਲਸਰ ਦੇ ਮੁਖੀ ਮੰਗਲ ਸਿੰਘ ਨੇ ਵੀਡੀਓ ਜਾਰੀ ਕਰਕੇ, ਖੇਤ ਵਿੱਚੋਂ ਲਾਸ਼ ਮਿਲਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਇਤਲਾਹ ਮਿਲੀ ਸੀ ਕਿ ਖੇਤ ਵਿੱਚ ਇੱਕ ਮੋਟਰ ਤੇ ਕਿਸੇ ਨੌਜਵਾਨ ਦੀ ਲਾਸ਼ ਅਮਰੂਦ ਦੇ ਦਰਖਤ ਨਾਲ ਲਟਕਦੀ ਪਈ ਹੈ। ਜਦੋਂ ਪੁਲਿਸ ਪਾਰਟੀ ਨੇ ਪਹੁੰਚ ਕੇ ਨੌਜਵਾਨ ਦੀ ਲਾਸ਼ ਨੂੰ ਥੱਲੇ ਉਤਰਿਆ ਤੇ,ਉਸ ਦੀ ਜੇਬ ਵਿੱਚੋਂ ਆਧਾਰ ਕਾਰਡ ਮਿਲਿਆ ਤੇ ਜਿਸ ਤੇ ਜਸਪ੍ਰੀਤ ਸਿੰਘ ਪੁੱਤਰ ਅਵਤਾਰ ਸਿੰਘ, ਪਿੰਡ ਬੁਰਜ ਹਰੀ ਕੇ ਲਿਖਿਆ ਹੋਇਆ ਸੀ। ਜਿਸ ਦੌਰਾਨ ਪੁਲਿਸ ਨੇ ਬੁਰਜ ਹਰੀ ਕੇ ਦੇ ਸਰਪੰਚ ਨਾਲ ਸੰਪਰਕ ਕੀਤਾ ਗਿਆ ਤੇ ਵਾਰਿਸਾ ਨੂੰ ਬੁਲਾਇਆ ਗਿਆ। ਉਸ ਮੌਕੇ ਪਰਿਵਾਰਕ ਮੈਂਬਰ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਮੁੰਡੇ ਜਸਪ੍ਰੀਤ ਨੇ ਖੁਦਕੁਸ਼ੀ ਨਹੀਂ ਕੀਤੀ, ਇਸ ਦਾ ਕਤਲ ਕੀਤਾ ਗਿਆ ਹੈ। ਪਰ ਪੁਲਿਸ ਨੇ ਲਾਸ਼ ਆਪਣੇ ਕਬਜ਼ੇ ਵਿੱਚ ਲੈਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਤੋਂ ਬਾਅਦ ਹੀ ਪਤਾ ਲੱਗੇ ਕਿ ਲੜਕੇ ਨੇ ਖੁਦਕੁਸ਼ੀ ਕੀਤੀ ਹੈ ਜਾ ਕਤਲ ਕੀਤਾ ਗਿਆ ਹੈ।
PUNJAB




INDIA








WORLD










