ਮੋਗਾ ਜ਼ਿਲ੍ਹੇ ਦੇ ਬਾਘਾਪੁਰਾਣਾ ਇਲਾਕੇ ਦੀ ਨਾਮਵਰ ਸੰਸਥਾ ਸੇਂਟ ਜੌਰਡਨ ਕਾਨਵੈਂਟ ਸਕੂਲ ਸਿੱਖਿਆ ਦੇ ਖੇਤਰ ਵਿੱਚ ਸੱਭ ਤੋਂ ਅੱਗੇ ਚੱਲ ਰਿਹਾ ਹੈ। ਸੀਬੀਐਸਈ ਬੋਰਡ ਵੱਲੋਂ ਕੱਢੇ ਗਏ ਦਸਵੀਂ ਕਲਾਸ ਦੇ ਨਤੀਜਿਆਂ ਵਿੱਚ ਬਾਘਾ ਪੁਰਾਣਾ ਇਲਾਕੇ ਦੀ ਨਾਮਵਰ ਸੰਸਥਾ ਸੇਂਟ ਜੌਰਡਨ ਕਾਨਵੈਂਟ ਸਕੂਲ ਦੇ ਬੱਚਿਆਂ ਨੇ ਸੌ ਪ੍ਰਤੀਸ਼ਤ ਨੰਬਰ ਲੈਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਚੇਅਰਮੈਨ ਸ. ਜਸਪਾਲ ਸਿੰਘ ਸਰਾਂ ਦੀ ਯੋਗ ਅਗਵਾਈ ਹੇਠ ਚੱਲ ਰਹੀ , ਸੰਸਥਾ ਨੇ
ਇਸ ਸਾਲ 2025-26 ਸੀ .ਬੀ .ਐੱਸ .ਈ ਦਾ ਦਸਵੀਂ ਜਮਾਤ ਦਾ ਨਤੀਜਾ 100 ਫੀਸਦੀ ਰਿਹਾ।ਦਸਵੀਂ ਜਮਾਤ ਦੇ ਇਸ 100 ਪ੍ਰਤੀਸ਼ਤ ਨਤੀਜੇ ਤੇ ਪ੍ਰਿੰਸੀਪਲ ਮੈਡਮ ਸੁਧਾ ਕੇ. ਆਰ ਨੇ ਵਿਦਿਆਰਥੀਆਂ , ਵਿਦਿਆਰਥੀਆਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ।
PUNJAB




INDIA








WORLD










