ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਵੱਲੋਂ ਬੀਤੇ ਸਮੇਂ ਦੌਰਾਨ ਸਿਮਰਨਜੀਤ ਸਿੰਘ ਮਾਨ ਖਿਲਾਫ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਕਾਫੀ ਕੁੱਝ ਆਖਿਆ ਸੀ। ਉਸ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਵੱਲੋਂ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਖਾਲਸਾ ‘ਤੇ ਗੰਭੀਰ ਇਲਜ਼ਾਮ ਲਗਾਏ ਗਏ ਹਨ। ਸਿਮਰਨਜੀਤ ਮਾਨ ਨੇ ਕਿਹਾ ਕਿ ਹਰਨਾਮ ਸਿੰਘ ਖਾਲਸਾ ਮੈਨੂੰ ਮਰਵਾਉਣਾ ਚਾਹੁੰਦੇ ਹਨ। ਮੈਂ ਹੁਣ 91 ਸਾਲ ਦਾ ਹੋ ਗਿਆ, ਮੇਰੇ ਵੈਸੇ ਹੀ ਦਿਨ ਥੋੜ੍ਹੇ ਹਨ। ਸਿਮਰਨਜੀਤ ਮਾਨ ਨੇ ਕਿਹਾ ਕਿ ਛਿਪਦੇ ਸੂਰਜ ਨੂੰ ਗੋਲੀਆਂ ਮਾਰਨਾ ਫਜ਼ੂਲ ਕੰਮ ਹੈ, ਹਰਨਾਮ ਸਿੰਘ ਖਾਲਸਾ ਸੰਤਾਂ ਦੀ ਸੋਚ ਤੋਂ ਬੇਮੁੱਖ ਹੋਏ ਹਨ।
ਸਿਮਰਨਜੀਤ ਮਾਨ ਦਾ ਕਹਿਣਾ ਹੈ ਕਿ ਹਰਨਾਮ ਸਿੰਘ ਸ਼ਿਵਲਿੰਗ ਦੀ ਪੂਜਾ ਤੇ ਗੰਗਾ ‘ਚ ਇਸ਼ਨਾਨ ਕਰਦੇ ਹਨ। ਹਰਨਾਮ ਸਿੰਘ ਦਮਦਮੀ ਟਕਸਾਲ ਤੋਂ ਇਖਲਾਕੀ ਤੌਰ ‘ਤੇ ਖ਼ਤਮ ਹੋਏ। ਇਸ ਦੇ ਨਾਲ ਹੀ ਉਨ੍ਹਾਂ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਹਰਨਾਮ ਸਿੰਘ ਖਾਲਸਾ ਨੇ ਦਮਦਮੀ ਟਕਸਾਲ ਨੂੰ ਦੱਬਿਆ ਹੋਇਆ ਹੈ।
ਉਨ੍ਹਾਂ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਪੂਰੀ ਭਾਜਪਾ ਹਰਨਾਮ ਸਿੰਘ ਖਾਲਸਾ ਨਾਲ ਖੜ੍ਹੀ ਹੈ, ਜੋ ਸੰਤਾਂ ਦੀ ਸੋਚ ‘ਤੇ ਨਹੀਂ ਚੱਲੇਗਾ, ਉਸਦਾ ਦਮਦਮੀ ਟਕਸਾਲ ‘ਚ ਰਹਿਣਾ ਫਜ਼ੂਲ ਹੈ। ਸਿਮਰਨਜੀਤ ਮਾਨ ਨੇ ਕਿਹਾ ਕਿ ਹਰਨਾਮ ਸਿੰਘ ਨੂੰ ਪੁੱਛਿਆ ਜਾਵੇ ਉਹ ਖਾਲਿਸਤਾਨ ਦੇ ਹੱਕ ‘ਚ ਜਾਂ ਨਹੀਂ।
PUNJAB




INDIA








WORLD










