ਚੰਡੀਗੜ੍ਹ : ਕੋਰੋਨਾ ਵਾਇਰਸ ਦੀ ਦੂਜੀ ਲਹਿਰ ਪੂਰੀ ਦੁਨੀਆ ਦੇ ਵਿੱਚ ਚੱਲ ਰਹੀ ਹੈ ਜਿਸ ਨੂੰ ਲੈ ਕੇ ਦੇਸ਼ ਵਿਦੇਸ਼ ਦੇ ਵਿੱਚ ਵੱਖ ਵੱਖ ਗਾਈਡਲਾਈਨਸ ਦਿੱਤੀਆਂ ਗਈਆਂ ਨੇ ਪਰ ਇਸ ਦਾ ਸਭ ਤੋਂ ਜ਼ਿਆਦਾ ਨੁਕਸਾਨ ਵਿਦੇਸ਼ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਦਾ ਹੋ ਰਿਹਾ ਹੈ ਕਿਉਂਕਿ ਉਨ੍ਹਾਂ ਚੋਂ ਕੁੱਝ ਬੱਚੇ ਪੜ੍ਹਾਈ ਦੇ ਲਈ ਵਾਪਸ ਵਿਦੇਸ਼ ਨਹੀਂ ਜਾ ਪਾਏ ਨੇ ਅਤੇ ਭਾਰਤ ਰਹਿ ਕੇ ਹੀ ਤਿਆਰੀ ਕਰ ਰਹੇ ਹਨ ਹੁਣ ਇਸ ਵਿਚਕਾਰ ਕੈਨੇਡਾ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਲੈ ਕੇ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ
ਇਹ ਹੈ ਐਡਵਾਈਜ਼ਰੀ
ਭਾਰਤ ਵਿੱਚ ਕੈਨੇਡਾ ਦੇ ਹਾਈ ਕਮਿਸ਼ਨ ਨੇ ਟਵੀਟ ਕੀਤਾ ਹੈ ਅਤੇ ਕਿਹਾ ਹੈ ਕਿ ਵਿਦਿਆਰਥੀ ਧਿਆਨ ਦੇਣ ਕਿਰਪਾ ਕਰਕੇ ਆਪਣੇ ਕੋਰਸ ਦੀ ਸ਼ੁਰੂਆਤ ਦੇ 4 ਹਫ਼ਤਿਆਂ ਤੋਂ ਪਹਿਲਾਂ ਆਪਣੀ ਯਾਤਰਾ ਦੀ ਯੋਜਨਾ ਨਾ ਬਣਾਓ ਅਸੀਂ ਜਾਣਦੇ ਹਾਂ ਕਿ ਤੁਸੀਂ ਸੈਟਲ ਹੋਣ ਦੇ ਲਈ ਬੇਚੈਨ ਹੋ ਪਰ ਪਹਿਲਾਂ ਕੈਨੇਡਾ ਆਉਣ ਨਾਲ ਤੁਹਾਡੇ ਦਾਖ਼ਲੇ ਤੋਂ ਮਨਾਂ ਜਾਂ ਬੋਰਡਿੰਗ ਤੋਂ ਇਨਕਾਰ ਕਰ ਦਿੱਤਾ ਜਾਏਗਾ’
ਤੁਹਾਨੂੰ ਦੱਸ ਦਈਏ ਕਿ ਕੋਰੋਨਾ ਵਾਇਰਸ ਕਾਰਨ ਕਈ ਦੇਸ਼ਾਂ ਨੇ ਵਿਦਿਆਰਥੀਆਂ ਦੀ ਪੜ੍ਹਾਈ ਆਨਲਾਈਨ ਕਰ ਦਿੱਤੀ ਹੈ ਜਿਸ ਕਰਕੇ ਭਾਰਤੀ ਵਿਦਿਆਰਥੀਆਂ ਨੇ ਸਫ਼ਾਰਤਖ਼ਾਨੇ ਦੇ ਬਾਹਰ ਪ੍ਰਦਰਸ਼ਨ ਵੀ ਕੀਤੇ ਸਨ ਆਸਟ੍ਰੇਲੀਆ ਜਾਣ ਵਾਲੇ ਵਿਦਿਆਰਥੀ ਬੀਤੇ ਕਈ ਦਿਨਾਂ ਤੋਂ ਆਨਲਾਈਨ ਪੜ੍ਹਾਈ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰ ਰਹੇ ਹਨ ਇੰਨਾ ਹੀ ਨਹੀਂ ਕੈਨੇਡਾ ਦੇ ਲਈ ਵੀਜ਼ੇ ਵਿੱਚ ਦੇਰੀ ਹੋਣ ਦੇ ਕਾਰਨ ਕਈ ਵਿਦਿਆਰਥੀਆਂ ਨੇ ਪ੍ਰਦਰਸ਼ਨ ਕੀਤੇ ਸਨ ਇਸ ਤੋਂ ਬਾਅਦ ਕੈਨੇਡਾ ਇਮੀਗ੍ਰੇਸ਼ਨ ਭਰੋਸਾ ਦਿਵਾਇਆ ਸੀ ਕਿ ਜਿਨ੍ਹਾਂ ਵਿਦਿਆਰਥੀਆਂ ਦੇ ਕੋਰਸ ਪਹਿਲਾਂ ਤੋਂ ਜਾਰੀ ਹਨ ਉਨ੍ਹਾਂ ਦੀ ਅਰਜ਼ੀ ਵੀਜ਼ਾ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਜਲਦ ਹੀ ਕੈਨੇਡਾ ਆਉਣ ਬਾਰੇ ਐਡਵਾਈਜ਼ਰੀ ਦਿੱਤੀ ਜਾਏਗੀ