ਮਾਨਸਾ :- ਸਮਾਜ ਵਿਚ ਰਿਸ਼ਤਿਆਂ ਦਾ ਕਿਵੇਂ ਕਤਲ ਹੋ ਰਿਹਾ, ਇਸ ਦੀ ਇਕ ਤਾਜ਼ਾ ਉਦਾਹਰਣ ਸੱਤ ਮਹੀਨੇ ਪਹਿਲਾਂ ਮਾਨਸਾ ਜ਼ਿਲ੍ਹੇ ਦੇ ਬਰੇਟਾ ਦੀ ਨੀਤੂ ਸ਼ਰਮਾ ਨਾਲ ਪਾਤੜਾਂ ਸਬ ਡਿਵੀਜ਼ਨ ਦੇ ਪਿੰਡ ਬੜਾਸ ਦੇ ਇਕ ਨੌਜਵਾਨ ਦੇ ਵਿਆਹ ਤੋੋਂ ਜ਼ਾਹਿਰ ਹੁੰਦਾ ਹੈ। ਵਿਆਹ ਦੇ ਕੁਝ ਮਹੀਨਿਆਂ ਬਾਅਦ ਹਰਪਾਲ ਸ਼ਰਮਾ ਨੂੰ ਸਹੁਰੇ ਘਰ ਰਹਿਣ ਲਈ ਪ੍ਰੇਸ਼ਾਨ ਕੀਤਾ ਗਿਆ। ਦਬਾਅ ਤੋਂ ਬਾਅਦ ਉਹ ਆਪਣੇ ਸਹੁਰੇ ਘਰ ਰਹਿਣਾ ਵੀ ਸ਼ੁਰੂ ਕਰ ਦਿੱਤਾ ਪਰ ਉਥੇ ਉਸਦੀ ਪਤਨੀ ਅਤੇ ਸਹੁਰਾ , ਉਸ ਨੂੰ ਘਰੋਂ ਪੈਸੇ ਲਿਆਉਣ ਲਈ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ।
ਪਹਿਲਾਂ ਵੀ ਸਹੁਰੇ ਪਰਿਵਾਰ ਨੂੰ ਮਿਲ 5 ਲੱਖ ਦਿੱਤੇ-
ਸਰਪੰਚ ਨੇ ਕਿਹਾ ਕਿ ਮ੍ਰਿਤਕ ਨੌਜਵਾਨ ਗਰੀਬ ਪਰਿਵਾਰ ਨਾਲ ਸਬੰਧਿਤ ਸੀ। ਭਰਾਵਾਂ ਨੇ ਆਪਣੇ ਭਰਾ ਦਾ ਘਰ ਵਸਾਉਣ ਲਈ ਬੜੀ ਮੁਸ਼ਕਲ ਨਾਲ ਪਹਿਲਾ ਵੀ ਕੁੜੀ ਦੇ ਪਰਿਵਾਰ ਨੂੰ ਪੰਜ ਲੱਖ ਰੁਪਏ ਦਿੱਤੇ ਸਨ। ਇਸਦੇ ਬਾਵਜੂਤ ਪਤੀਨ ਤੇ ਸਹੁਰਾ ਪਰਿਵਾਰ ਫੇਰ ਵੀ ਤੰਗ ਪਰੇਸ਼ਾਨ ਕਰਨਾ ਨਾ ਹਟਿਆ।
ਦੋ ਔਰਤਾਂ ਕਰ ਰਹੀਆਂ ਸਨ ਪਰੇਸ਼ਾਨ-
ਇੱਕ ਪਾਸੇ ਤਾਂ ਖੁਦ ਮ੍ਰਿਤਕ ਦੀ ਪਤਨੀ ਹੀ ਪੈਸਿਆਂ ਲਈ ਦਬਾਅ ਬਣ ਰਹੀ ਸੀ, ਦੂਜੇ ਪਾਸੇ ਨੌਜਵਾਨ ਦੇ ਵਿਆਹ ਤੋਂ ਪਹਿਲਾਂ ਜਿਸ ਔਰਤ ਨਾਲ ਸਬੰਧ ਸਨ, ਉਹ ਵੀ ਪੇਸਿਆਂ ਲਈ ਦਬਾਅ ਪਾ ਰਹੀ ਸੀ। ਨਿਰਾਸ਼ ਹੋ ਕੇ ਹਰਪਾਲ ਸ਼ਰਮਾ ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ, ਉਸ ਨੂੰ ਇਲਾਜ ਲਈ ਪਟਿਆਲੇ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ ਹੈ।
ਪੁਲਿਸ ਅਧਿਕਾਰੀ ਜਸਵਿੰਦਰ ਸਿੰਘ ਨੇ ਇਹ ਜਾਣਕਾਰੀ ਦਿੱਤੀ ਹੈ। ਘੱਗਾ ਪੁਲਿਸ ਨੇ ਮ੍ਰਿਤਕ ਨੌਜਵਾਨ ਦੇ ਭਰਾ ਦੀ ਸ਼ਿਕਾਇਤ ‘ਤੇ ਪਤਨੀ ਅਤੇ ਸੱਸ ਅਤੇ ਸਹੁਰੇ ਖਿਲਾਫ ਧਾਰਾ 306 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਕਥਿਤ ਦੋਸ਼ੀਆਂ ਨੂੰ ਅਜੇ ਮ੍ਰਿਤਕ ਦੇ ਰਿਸ਼ਤੇਦਾਰਾਂ ਦੁਆਰਾ ਗ੍ਰਿਫਤਾਰ ਕਰਨਾ ਬਾਕੀ ਹੈ। ਸਮਾਣਾ ਦੇ ਸਰਕਾਰੀ ਹਸਪਤਾਲ ਵਿੱਚ ਮ੍ਰਿਤਕ ਦੇਹ ਦਾ ਪੋਸਟ ਮਾਰਟਮ ਕੀਤਾ ਗਿਆ।
PUNJAB




INDIA








WORLD










