ਓਟਾਵਾ: ਕੋਰੋਨਾਵਾਇਰਸ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ, ਕੈਨੇਡਾ ਸਰਕਾਰ ਨੇ ਭਾਰਤ ਤੋਂ ਆਉਣ ਵਾਲੀਆਂ ਸਿੱਧੀਆਂ ਉਡਾਣਾਂ (Direct Flights) ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ। ਸਰਕਾਰ ਦਾ ਕਹਿਣਾ ਹੈ ਕਿ ਇਹ ਪਾਬੰਦੀਆਂ 21 ਸਤੰਬਰ 2021 ਤੱਕ ਜਾਰੀ ਰਹਿਣਗੀਆਂ।
.@Transport_gc: we’re extending the #NOTAM restricting all direct commercial and private passenger flights to Canada from #India until September 21, 2021 #COVID19https://t.co/luU4MpjHLW
— GC Newsroom (@NewsroomGC) August 9, 2021
ਇਹ ਜਾਣਕਾਰੀ ਕੈਨੇਡਾ ਦੇ ਟਰਾਂਸਪੋਰਟ ਮੰਤਰਾਲੇ ਵੱਲੋਂ ਦਿੱਤੀ ਗਈ ਹੈ। ਇਹ ਵੀ ਦੱਸਿਆ ਗਿਆ ਕਿ ਇਹ ਪਾਬੰਦੀ ਸਾਰੀਆਂ ਸਿੱਧੀਆਂ ਵਪਾਰਕ ਅਤੇ ਨਿੱਜੀ ਉਡਾਣਾਂ ‘ਤੇ ਲਾਗੂ ਹੋਵੇਗੀ।
ਕੈਨੇਡਾ ਸਰਕਾਰ ਦਾ ਕਹਿਣਾ ਹੈ ਕਿ ਇਹ ਕਦਮ ਦੇਸ਼ ਵਿੱਚ ਕੋਰੋਨਾ ਦੇ ਫੈਲਾਅ ਨੂੰ ਰੋਕਣ ਲਈ ਚੁੱਕੇ ਜਾ ਰਹੇ ਹਨ।ਖਾਸ ਗੱਲ ਇਹ ਹੈ ਕਿ ਜਸਟਿਨ ਟਰੂਡੋ ਸਰਕਾਰ ਨੇ ਇਹ ਕਦਮ ਦੇਸ਼ ਦੇ ਸਿਆਸਤਦਾਨਾਂ ਦੇ ਵਿਰੋਧ ਤੋਂ ਬਾਅਦ ਚੁੱਕਿਆ ਹੈ। ਹਾਲਾਂਕਿ, ਇਸ ਸਮੇਂ ਦੌਰਾਨ ਕਾਰਗੋ ਉਡਾਣਾਂ ਦੀ ਉਡਾਣਾਂ ਪ੍ਰਭਾਵਤ ਨਹੀਂ ਹੋਣਗੀਆਂ। ਭਾਰਤ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ।
ਦੇਸ਼ ਵਿੱਚ ਹੁਣ ਤੱਕ ਕੋਰੋਨਾ ਦੇ ਮਾਮਲੇ ਵੱਧ ਕੇ 4 ਲੱਖ 2 ਹਜ਼ਾਰ 188 ਤੱਕ ਪੁੱਜ ਗਏ ਹਨ। ਜ਼ਿਕਗਰਯੋਗ ਹੈ ਕਿ ਦੇਸ਼ ‘ਚ ਕੋਰੋਨਾ ਦੇ ਨਵੇਂ ਮਾਮਲੇ 35 ਹਜ਼ਾਰ ਦੇ ਆਸਪਾਸ ਆ ਰਹੇ ਹਨ। ਐਤਵਾਰ ਨੂੰ ਭਾਰਤ ‘ਚ 35 ਹਜ਼ਾਰ ਤੋਂ ਜ਼ਿਆਦਾ ਨਵੇਂ ਕੇਸ ਮਿਲੇ। ਇੱਥੇ ਰੋਜ਼ਾਨਾ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵੀ 500 ਦੇ ਕਰੀਬ ਹੈ। ਸਭ ਤੋਂ ਬੁਰੀ ਸਥਿਤੀ ਕੇਰਲਾ ਦੀ ਹੈ। ਦੇਸ਼ ਵਿੱਚ 4 ਲੱਖ 28 ਹਜ਼ਾਰ 309 ਮੌਤਾਂ ਹੋ ਚੁੱਕੀਆਂ ਹਨ। ਹਾਲਾਂਕਿ ਰਾਹਤ ਵਾਲੀ ਖ਼ਬਰ ਇਹ ਹੈ ਕਿ ਹੁਣ ਤਕ ਦੇਸ਼ ਵਿਚ ਕੁੱਲ ਰਿਕਵਰੀ 3 ਕਰੋੜ 11 ਲੱਖ 39 ਹਜ਼ਾਰ 457 ਹੋ ਚੁੱਕੀ ਹੈ।