ਮੋਗਾ ਜ਼ਿਲ੍ਹੇ ਵਿੱਚ ਪੈਂਦੇ ਬਾਘਾਪੁਰਾਣਾ ਸ਼ਹਿਰ ਅੰਦਰ ਬੀਤੇ ਦਿਨੀਂ ਨਿੱਜੀ ਰੰਜ਼ਿਸ਼ ਕਾਰਨ ਹੈਪੀ ਸਰਪੰਚ ਪੱਤੋ ਹੀਰਾ ਸਿੰਘ ਦਾ ਮਨਪ੍ਰੀਤ ਸਿੰਘ ਬੱਬਲੂ ਅਤੇ ਉਸ ਤਿੰਨ ਹੋਰ ਸਾਥੀਆਂ ਨੇ ਦਿਨ ਦਿਹਾੜੇ ਕਤਲ ਕਰ ਦਿੱਤਾ ਸੀ। ਜਿਸ ਤੋਂ ਬਾਅਦ ਉਹ ਸਾਰੇ ਫਰਾਰ ਹੋ ਗਏ ਸਨ। ਬੀਤੇ ਦਿਨ ਉਨ੍ਹਾਂ ਨੂੰ ਪੁਲਿਸ ਨੇ ਲੇਹ ਲਦਾਖ ਤੋਂ ਗ੍ਰਿਫਤਾਰ ਕਰ ਲਿਆ ਸੀ। ਜਿੰਨਾ ਨੂੰ ਐਤਵਾਰ ਨੂੰ ਬਾਘਾਪੁਰਾਣਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ,ਜਿਸ ਦੌਰਾਨ ਬਾਘਾਪੁਰਾਣਾ ਪੁਲਿਸ ਨੇ ਦੋਸ਼ੀਆਂ ਦਾ 10 ਦਿਨਾਂ ਪੁਲਿਸ ਰਿਮਾਂਡ ਮੰਗਿਆ ਸੀ। ਉਸ ਮੌਕੇ ਪੇਸ਼ ਵਕੀਲਾਂ ਦੀ ਦਲੀਲਾਂ ਤੋਂ ਬਾਅਦ ਜੱਜ ਨੇ 5 ਦਿਨਾਂ ਰਿਮਾਂਡ ਦਿੱਤਾ।
ਕੇਸ ਸਬੰਧੀ DSP ਮੋਗਾ ਨੇ ਕਈ ਅਹਿਮ ਖੁਲਾਸੇ ਕੀਤੇ ਹਨ। ਉਨ੍ਹਾਂ ਕਿਹਾ ਕਿ 12 ਤਾਰੀਕ ਨੂੰ ਮੁਲਜ਼ਮਾਂ ਨੂੰ ਟ੍ਰੇਸ ਕਰ ਲਿਆ ਗਿਆ ਸੀ ਤੇ ਲੇਹ ਪੁਲਿਸ ਦੀ ਮਦਦ ਨਾਲ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ । ਲੱਦਾਖ ਤੋਂ ਬੱਬਲੂ ਬਰਾੜ ਤੇ ਉਸਦੇ ਸਾਥੀ ਦੀ ਗ੍ਰਿਫ਼ਤਾਰੀ ਹੋਈ। ਮਾਮਲੇ ‘ਚ ਕੁੱਲ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਰੁਪਿੰਦਰ ਕੌਰ ਦੀ ਜਾਨ ਨੂੰ ਖ਼ਤਰਾ ਹੈ ਤਾਂ ਹੀ ਉਹ ਗਾਇਬ ਚੱਲ ਰਹੀ ਹੈ। ਇਸ ਤੋਂ ਇਲਾਵਾ ਬੱਬਲੂ ਬਰਾੜ ਦੇ ਪਿਤਾ ਤੋਂ ਵੀ ਪੁੱਛਗਿੱਛ ਕੀਤੀ ਗਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਮੁਲਜ਼ਮਾਂ ਨੇ ਇਹ ਵੀ ਕਬੂਲ ਕੀਤਾ ਹੈ ਕਿ ਹੈਪੀ ਸਰਪੰਚ ਦਾ ਕਤਲ ਕਰਕੇ ਸਾਨੂੰ ਪਛਤਾਵਾ ਹੋ ਰਿਹਾ ਹੈ।
ਦੱਸ ਦੇਈਏ ਕਿ ਬੀਤੇ ਦਿਨੀਂ ਹਰਵਿੰਦਰ ਸਿੰਘ ਹੈਪੀ ਸਰਪੰਚ ਦੇ ਕਤਲ ਵਿਚ ਮੁੱਖ ਦੋਸ਼ੀ ਮਨਪ੍ਰੀਤ ਸਿੰਘ ਬਬਲੂ ਸਣੇ 4 ਮੁਲਜ਼ਮਾਂ ਨੂੰ ਲੱਦਾਖ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਨ੍ਹਾਂ ਨੂੰ ਟਰਾਂਜਿਟ ਰਿਮਾਂਡ ‘ਤੇ ਪੰਜਾਬ ਲਿਆਂਦਾ ਗਿਆ ਸੀ। ਜਾਣਕਾਰੀ ਦਿੰਦਿਆਂ DSP ਮੋਗਾ ਨੇ ਦੱਸਿਆ ਕਿ ਸਾਨੂੰ ਮੁਲਜ਼ਮਾਂ ਦਾ 5 ਦਿਨਾਂ ਦਾ ਰਿਮਾਂਡ ਮਿਲਿਆ ਹੈ। ਇਸ ਦੌਰਾਨ ਉਨ੍ਹਾਂ ਤੋਂ ਪੁੱਛਗਿਛ ਕੀਤੀ ਜਾਵੇਗੀ, ਹਥਿਆਰ ਬਰਾਮਦ ਕਰਾਂਗੇ ਤੇ ਜੋ ਗੱਡੀ ਲੱਦਾਖ ਖੜ੍ਹੀ ਹੈ ਉਹ ਵੀ ਲਿਆਂਦੀ ਜਾਵੇਗੀ। ਉਨ੍ਹਾਂ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਦਾ ਕੋਈ ਵੀ ਕ੍ਰਿਮੀਨਲ ਬੈਕਗਰਾਊਂਡ ਨਹੀਂ ਹੈ।
PUNJAB




INDIA








WORLD









