ਤਾਲਿਬਾਨ ਇਕ ਪਾਸ਼ਤੋ ਸ਼ਬਦ ਹੈ , ਜਿਸਦਾ ਅਰਥ ਹੈ ‘ਵਿਦਿਆਰਥੀ’।
ਤਾਲਿਬਾਨ ਦੀ ਵਿਚਾਰਧਾਰਾ : ਤਾਲਿਬਾਨ ਦਾ ਮੁੱਖ ਏਜੰਡਾ ਅਫਗਾਨਿਸਤਾਨ ਦੇ ਸਵਿਧਾਨ ਦੀ ਬਜਾਏ ਪੂਰੇ ਅਫਗਾਨਿਸਤਾਨ ਵਿਚ ਇਸਲਾਮਿਕ ਕਾਨੂੰਨ ਲਾਗੂ ਕਰਨਾ ਹੈ।
ਤਾਲਿਬਾਨ ਨੂੰ ਕਿਸਨੇ ਬਣਾਇਆ? :
ਤਾਲਿਬਾਨ ਦੇ ਸੰਸਥਾਪਕ ਦਾ ਨਾਮ ਮੁੱਲਾਹ ਮੁਹੰਮਦ ਓਮਰ ਹੈ। ਇਸ ਵੇਲੇ ਤਾਲਿਬਾਨ ਕੋਲ 85 ਹਜ਼ਾਰ ਫੁੱਲ ਟਾਈਮ ਫੌਜੀ ਹੈ ਤੇ ਪਾਰਟ ਟਾਈਮ ਫੌਜੀਆਂ ਦੀ ਗਿਣਤੀ ਲੱਖਾਂ ਵਿਚ ਹੈ।
ਤਾਲਿਬਾਨ ਨੇ ਸਾਲ 1996 ਤੋਂ ਲੈਕੇ 2001 ਤੱਕ ਅਫਗਾਨਿਸਤਾਨ ਤੇ ਰਾਜ ਕੀਤਾ । ਤੇ 2001 ਵਿਚ ਅਮਰੀਕੀ ਫੌਜ ਦੇ ਦਖਲ ਤੋਂ ਬਾਅਦ ਤਾਲਿਬਾਨ ਨੂੰ ਪਿੱਛੇ ਹੱਟਣਾ ਪਿਆ ਸੀ। ਅਮਰੀਕਾ ਵਿਚ ਹੋਏ 9/11 ਬੰਬ ਧਮਾਕੇ ਦਾ ਬਦਲਾ ਲੈਣ ਲਈ ਅਮਰੀਕੀ ਫੌਜ ਨੂੰ ਇਥੇ ਭੇਜਿਆ ਗਿਆ ਸੀ ਕਿਉਂਕਿ ਉਸ ਹਮਲੇ ਦਾ ਮਾਸਟਰਮਾਇੰਡ ਓਸਾਮਾ ਬਿਨ ਲਾਦੇਨ ਤਾਲਿਬਾਨ ਨੇ ਸਾਂਭਿਆ ਹੋਇਆ ਸੀ।
ਤਾਲਿਬਾਨ ਦਾ ਸੰਸਥਾਪਕ ਮੁੱਲਾਹ ਓਮਰ ਅਗਸਤ 2013 ਵਿਚ ਮਾਰਿਆ ਗਿਆ ਸੀ ਤੇ ਉਸਤੋਂ ਬਾਅਦ ਨਵੇਂ ਨਿਯੁਕਤ ਕਮਾਂਡਰ ਮੁੱਲਾਹ ਮਨਸੂਰ ਨੂੰ ਅਮਰੀਕੀ ਡਰੋਨ ਦੁਆਰਾ ਮਾਰ ਦਿੱਤਾ ਗਿਆ ਸੀ। ਜਿਸਤੋਂ ਬਾਅਦ ਮਾਵਲਾਈ ਹਿਬਾਤੁੱਲਾਹ ਆਖੂੰਡਜ਼ਦਾ ਨੂੰ ਤਾਲਿਬਾਨ ਦਾ ਮੁੱਖ ਕਮਾਂਡਰ ਬਣਾਇਆ ਗਿਆ।
1990 ਵਿਚ ਤਾਲਿਬਾਨ ਨੇ ਪਸ਼ਤੂਨ ਇਲਾਕੇ ਵਿਚੋਂ ਪਾਕਿਸਤਾਨ ਅਤੇ ਅਫ਼ਗਾਨਿਸਤਾਨੀ ਫੌਜਾਂ ਨੂੰ ਭੱਜਣ ਲਾਇ ਮਜਬੂਰ ਕੀਤਾ ਸੀ।
1995 ਵਿਚ ਤਾਲਿਬਾਨ ਨੇ ਈਰਾਨ ਨਾਲ ਲਗਦੇ ਸਰਹੱਦੀ ਸ਼ਹਿਰਾਂ ਤੇ ਕਬਜ਼ਾ ਕੀਤਾ ਸੀ।
1996 ਵਿਚ ਤਾਲਿਬਾਨ ਨੇ ਅਫਗਾਨਿਸਤਾਨ ਦੀ ਰਾਜਧਾਨੀ ਉੱਤੇ ਕਬਜ਼ਾ ਕੀਤਾ ਸੀ।
1998 ਵਿਚ ਤਾਲਿਬਾਨ ਨੇ 90% ਅਫਗਾਨਿਸਤਾਨ ਦਾ ਇਲਾਕਾ ਆਪਣੇ ਕਬਜ਼ੇ ਵਿਚ ਕਰ ਲਿਆ ਸੀ।
ਤਾਲਿਬਾਨ ਦੇ ਆਉਣ ਨਾਲ ਕੀ ਕੀ ਬਦਲੇਗਾ
- ਲੜਕੀਆਂ ਸਕੂਲ ਕਾਲਜ ਪੜ੍ਹਾਈ ਕਰਨ ਨਹੀਂ ਜਾ ਸਕਣਗੀਆਂ, ਅਤੇ ਔਰਤਾਂ ਲਈ ਬਣੇ ਵਿਦਿਅਕ ਅਦਾਰੇ ਬੰਦ ਕਰ ਦਿੱਤੇ ਜਾਣਗੇ।
- ਔਰਤਾਂ ਘਰੋਂ ਬਾਹਰ ਬਹੁਤ ਘੱਟ ਨਿਕਲਣਗੀਆਂ, ਜੇਕਰ ਘਰੋਂ ਬਾਹਰ ਆਉਣਗੀਆਂ ਤਾਂ ਬੁਰਕਾ ਪਾਉਣਾ ਲਾਜ਼ਮੀ ਹੋਵੇਗਾ ਨਹੀਂ ਤਾਂ ਸੱਜਾ ਦਿੱਤੀ ਜਾਵੇਗੀ ਤੇ ਸੱਜਾ ਵਜੋਂ ਗੋਲੀ ਵੀ ਮਾਰੀ ਜਾ ਸਕਦੀ ਹੈ।
- ਸਮਾਰਟ ਫੋਨ ਅਤੇ ਟੀਵੀ ਉੱਪਰ ਬੈਨ ਲਗਾ ਦਿੱਤਾ ਜਾਵੇਗਾ।
- 18 ਸਾਲ ਦਾ ਹੁੰਦੇ ਹੀ ਮੁੰਡਿਆਂ ਨੂੰ ਫੌਜ ਵਿਚ ਭਾਰਤੀ ਹੋਣਾ ਲਾਜ਼ਮੀ ਹੋਵੇਗਾ।
- ਤਾਲਿਬਾਨ ਦੇ ਲੜਾਕਿਆਂ ਨੂੰ ਖੁਸ਼ ਕਰਨ ਲਈ ਅਫਗਾਨੀ ਔਰਤਾਂ ਨੂੰ ਉਨ੍ਹਾਂ ਨਾਲ ਵਿਆਹ ਕਰਵਾਉਣ ਲਈ ਪ੍ਰੈਸ਼ਰ ਪਾਇਆ ਜਾਵੇਗਾ।
- ਜੱਜ, ਪੱਤਰਕਾਰ, ਅਫਸਰ , ਐਨ.ਜੀ.ਓ ਜਾਂ ਕੋਈ ਵੀ ਅਧਿਕਾਰੀ ਜਿਸਨੇ ਅੱਜ ਤੱਕ ਤਾਲਿਬਾਨ ਦੀ ਪੂਰੀ ਜ਼ਿੰਦਗੀ ਵਿਚ ਕਦੇ ਵੀ ਖਿਲਾਫਤ ਕੀਤੀ ਹੋਵੇਗੀ ਉਸਨੂੰ ਸੱਜਾ ਏ ਮੌਤ ਦਿੱਤੀ ਜਾਵੇਗੀ।