ਨਵੀਂ ਦਿੱਲੀ:ਅਫਗਾਨਿਸਤਾਨ ਵਿੱਚ ਪਿਛਲੇ ਦਿਨਾਂ ਤੋਂ ਤਾਲੀਬਾਨ ਨੇ ਜਦੋਂ ਦਾ ਕਬਜਾ ਕੀਤਾ ਹੈ ਉਦੋਂ ਲੈ ਕੇ ਅਫਗਾਨਿਸਤਾਨ ਵਿੱਚ ਹਫੜਾ ਦਫੜੀ ਮਚੀ ਹੋਈ ਹੈ । ਜਿਸ ਤੋਂ ਬਾਅਦ ਸਿੱਖ ਅਤੇ ਹਿੰਦੂ ਭਾਈਚਾਰਾ ਕਾਬੁਲ ਗੁਰਦੁਆਰਾ ਸਾਹਿਬ ਵਿੱਚ ਸ਼ਰਨ ਲਈ ਬੈਠੇ ਹੈ । ਇਸ ਸਬੰਧੀ ਟੀ ਵੀ ਚੈਨਲ ਅਲ ਜਜ਼ੀਰਾ ਦੀ ਖਬਰ ਮੁਤਾਬਿਕ ਤਾਲੀਬਾਨ ਦੇ ਨੇਤਾ ਨੇ ਗੁਰਦੁਆਰਾ ਸਾਹਿਬ ਪਹੁੰਚ ਕੇ ਸਿੱਖਾਂ ਤੇ ਹਿੰਦੂਆਂ ਨੂੰ ਉਨ੍ਹਾਂ ਦੀ ਸੁਰੱਖਿਆ ਦਾ ਭਰੋਸਾ ਦਿੱਤਾ ਹੈ । ਤੇ ਉਨ੍ਹਾਂ ਆਖਿਆ ਕਿਸੇ ਨੂੰ ਡਰਨ ਅਤੇ ਚਿੰਤਾ ਕਰਨ ਦੀ ਲੋੜ ਨਹੀਂ ।ਇਸ ਸਬੰਧੀ ਕਾਬੁਲ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੇ ਇੱਕ ਵੀਡੀਓ ਬਿਆਨ ਵੀ ਸਾਂਝਾ ਕੀਤਾ ਹੈ । ਦੱਸ ਦਈਏ ਕਿ ਇਹ ਵੀਡੀਓ ਅਲ ਜਜ਼ੀਰਾ ਦੀ ਇੱਕ ਖ਼ਬਰ ਦੀ ਰਿਪੋਰਟ ਦਾ ਹਿੱਸਾ ਲੱਗ ਰਿਹਾ ਹੈ ਜਿਸ ਨੂੰ ਅਫਗਾਨਿਸਤਾਨ ਦੇ ਇਸਲਾਮਿਕ ਅਮੀਰਾਤ ਦੇ ਰਾਜਨੀਤਕ ਦਫਤਰ ਦੇ ਬੁਲਾਰੇ ਐਮ ਨਈਮ ਨੇ ਟਵੀਟ ਕੀਤਾ ਸੀ। ਇਸ ਨੂੰ ਅਕਾਲੀ ਦਲ ਦੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਵੀ ਟਵੀਟ ਕੀਤਾ ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਉਹ ਕਾਬੁਲ ਗੁਰਦੁਆਰੇ ਨਾਲ ਲਗਾਤਾਰ ਸੰਪਰਕ ਵਿੱਚ ਹਨ ਤੇ ਤਾਲਿਬਾਨ ਦੇ ਨੇਤਾ “ਸੁਰੱਖਿਆ ਦਾ ਭਰੋਸਾ ਦਿਵਾਉਣ ਲਈ ਹਿੰਦੂਆਂ ਤੇ ਸਿੱਖਾਂ ਨੂੰ ਮਿਲੇ।” ਇਸ 76 ਸਕਿੰਟ ਦੇ ਵੀਡੀਓ ਵਿੱਚ ਕੁਝ ਬੰਦੇ ਜਿਨ੍ਹਾਂ ਵਿੱਚੋਂ ਕੁਝ ਤਾਲਿਬਾਨ ਦੇ ਮੈਂਬਰ ਮੰਨੇ ਜਾ ਰਹੇ ਹਨ, ਗੁਰਦੁਆਰੇ ਅੰਦਰ ਜਾਂਦੇ ਹੋਏ ਤੇ ਅੰਦਰ ਪਨਾਹ ਲੈਣ ਵਾਲੇ ਸਿੱਖਾਂ ਨਾਲ ਗੱਲ ਕਰਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ਵਿੱਚ ਗੁਰਦੁਆਰਾ ਕਮੇਟੀ ਦੇ ਚੇਅਰਮੈਨ ਦਾ (ਪਸ਼ਤੋ ਵਿੱਚ) ਬਿਆਨ ਵੀ ਹੈ। ਸਿਰਸਾ ਨੇ ਆਪਣੇ ਟਵੀਟ ਵਿੱਚ ਲਿਖਿਆ, ‘ਮੈਂ ਕਾਬੁਲ ਵਿੱਚ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨਾਲ ਲਗਾਤਾਰ ਸੰਪਰਕ ਵਿੱਚ ਹਾਂ … ਗੁਰਨਾਮ ਸਿੰਘ ਤੇ ਸੰਗਤ… ਨੇ ਗੁਰਦੁਆਰਾ ਕਰਤੇ ਪਰਵਾਨ ਸਾਹਿਬ ਵਿੱਚ ਸ਼ਰਨ ਲਈ ਹੈ, ਅੱਜ ਵੀ ਤਾਲਿਬਾਨ ਨੇਤਾਵਾਂ ਨੇ ਆ ਕੇ ਮੁਲਾਕਾਤ ਕੀਤੀ ਹੈ…ਹਿੰਦੂਆਂ ਤੇ ਸਿੱਖਾਂ ਨੂੰ ਸੁਰੱਖਿਆ ਦਾ ਭਰੋਸਾ ਦਿੱਤਾ।” ਡਾ. ਐਮ ਨਈਮ ਨੇ ਬਿਲਕੁਲ ਉਹੀ ਵੀਡੀਓ ਸਾਂਝਾ ਕੀਤਾ ਤੇ ਅਰਬੀ ਵਿੱਚ ਟਵੀਟ ਕੀਤਾ। ਉਸ ਟਵੀਟ ਦਾ ਮੋਟਾ ਅਨੁਵਾਦ ਇਸ ਤਰ੍ਹਾਂ ਹੈ: ‘ਕਾਬੁਲ ਵਿੱਚ ਸਿੱਖਾਂ ਤੇ ਭਾਰਤੀਆਂ ਦੀ ਜ਼ਿੰਦਗੀ: ਉਨ੍ਹਾਂ ਦੇ ਮੰਦਰਾਂ ਦੇ ਮੁਖੀ ਕਹਿੰਦੇ ਹਨ ਕਿ ਅਸੀਂ ਸੁਰੱਖਿਅਤ ਹਾਂ… ਡਰ ਜਾਂ ਚਿੰਤਾ ਨਾ ਮਹਿਸੂਸ ਕਰੋ। ਪਹਿਲਾਂ ਲੋਕ ਡਰੇ ਹੋਏ ਤੇ ਚਿੰਤਤ ਸੀ। ਉਨ੍ਹਾਂ ਦੇ ਜੀਵਨ ਤੇ ਜਾਇਦਾਦ ਬਾਰੇ ਕੋਈ ਸਮੱਸਿਆ ਨਹੀਂ। ਸਾਨੂੰ ਯਕੀਨ ਹੈ।” ਕਰੀਬ 20 ਸਾਲਾਂ ਬਾਅਦ ਅਫਗਾਨਿਸਤਾਨ ਵਿੱਚ ਤਾਲਿਬਾਨ ਦੀ ਸੱਤਾ ਵਿੱਚ ਵਾਪਸੀ ਨੇ ਮਨੁੱਖੀ ਸੰਕਟ ਪੈਦਾ ਕੀਤਾ ਹੈ ਤੇ ਇਸ ਨੂੰ ਹੋਰ ਵਧਾ ਦਿੱਤਾ ਹੈ। ਇਹ ਸੰਕਟ ਉਦੋਂ ਸ਼ੁਰੂ ਹੋਇਆ ਜਦੋਂ ਅਮਰੀਕਾ ਨੇ ਮਈ ਵਿੱਚ ਆਪਣੀਆਂ ਫੌਜਾਂ ਵਾਪਸ ਬੁਲਾ ਲਈਆਂ।
I am in constant touch with the President Gurdwara Committee, Kabul S. Gurnam Singh & Sangat taking refuge in Gurdwara Karte Parwan Sahib in Kabul. Even today, Taliban leaders came to Gurdwara Sahib and met the Hindus and Sikhs and assured them of their safety @thetribunechd pic.twitter.com/glyCgZBwVI
— Manjinder Singh Sirsa (@mssirsa) August 18, 2021