ਸਕਾਟਲੈਂਡ ਦੀ ਪਹਿਲੀ ਸਿੱਖ ਮਹਿਲਾ MP ਨੇ ਮੂਲ ਮੰਤਰ ਦਾ ਜਾਪ ਕਰਕੇ ਸਹੁੰ ਚੁੱਕੀ। ਇਸ ਦੀ ਵੀਡੀਓ ਵੱਡੇ ਪੱਧਰ ਉਤੇ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ। ਸਕਾਟਲੈਂਡ ਪਾਰਲੀਮੈਂਟ ਦੀਆਂ ਚੋਣਾਂ ਵਿਚ ਪੰਜਾਬੀ ਮੂਲ ਦੀ ਪੈਮ ਗੋਸਲ ਨੂੰ ਪਹਿਲੀ ਸਿੱਖ ਮਹਿਲਾ ਐਮਪੀ ਹੋਣ ਦਾ ਮਾਣ ਹਾਸਲ ਹੋਇਆ ਹੈ। ਇਸ ਤੋਂ ਬਾਅਦ ਪੈਮ ਗੋਸਲ ਨੇ ਗੁਟਕਾ ਸਾਹਿਬ ਹੱਥ ‘ਚ ਫੜ ਕੇ ਅਤੇ ਮੂਲ ਮੰਤਰ ਦਾ ਜਾਪ ਕਰਕੇ ਸੰਸਦ ਮੈਂਬਰ ਦੀ ਸਹੁੰ ਚੁੱਕੀ।
ਸਹੁੰ ਚੁੱਕਣ ਤੋਂ ਬਾਅਦ ਪੈਮ ਗੋਸਲ ਨੇ ਫਤਹਿ ਬੁਲਾ ਕੇ ਗੁਟਕਾ ਸਾਹਿਬ ਨੂੰ ਮੱਥਾ ਟੇਕਿਆ। ਉਹਨਾਂ ਕਿਹਾ, ‘ਮੈਂ ਪੈਮ ਗੋਸਲ ਸਹੁੰ ਚੁੱਕਦੀ ਹਾਂ ਕਿ ਮੈਂ ਵਫ਼ਾਦਾਰ ਰਹਾਂਗੀ। ਮੈਂ ਕੁਈਨ ਐਲੀਜ਼ਾਬੈਥ ਤੇ ਉਹਨਾਂ ਦੇ ਵਾਰਸਾਂ ਵੱਲੋਂ ਬਣਾਏ ਗਏ ਸਾਰੇ ਕਾਨੂੰਨਾਂ ਦੀ ਪਾਲਣਾ ਕਰਾਂਗੀ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ’।
ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਕਿਸੇ ਸਾਂਸਦ ਨੇ ਮੂਲ ਮੰਤਰ ਦਾ ਜਾਪ ਕਰਕੇ ਅਤੇ ਗੁਟਕਾ ਸਾਹਿਬ ਹੱਥ ‘ਚ ਫੜ ਕੇ ਸਹੁੰ ਚੁੱਕੀ ਹੋਵੇ। ਇਸ ਦੌਰਾਨ ਕਿਹਾ ਕਿ ਇਹ ਦਿਨ ਉਹਨਾਂ ਲਈ ਹੀ ਨਹੀਂ ਬਲਕਿ ਸਾਰੇ ਸਿੱਖਾਂ ਲਈ ਮਾਣ ਵਾਲਾ ਦਿਨ ਹੈ।