ਤਾਲਿਬਾਨ ਲੜਾਕਿਆਂ ਨੇ ਅਫਗਾਨਿਸਤਾਨ (Afghanistan) ਵਿੱਚ ਲਗਭਗ ਹਰ ਜਗ੍ਹਾ ਕਬਜ਼ਾ ਕਰ ਲਿਆ ਹੈ। ਇਸ ਦੇ ਨਾਲ ਹੁਣ ਉਹ ਅਫਗਾਨਿਸਤਾਨ ਦੀ ਹਰ ਚੀਜ਼ ਉੱਤੇ ਆਪਣੀ ਮਾਲਕੀ ਦਾ ਦਾਅਵਾ ਵੀ ਕਰ ਰਹੇ ਹਨ। ਇਨ੍ਹਾਂ ਵਿੱਚ ਖਰਬਾਂ ਡਾਲਰਾਂ ਦਾ ਖਜ਼ਾਨਾ ਸ਼ਾਮਲ ਹੈ, ਜੋ ਕਿ ਹਰ ਦੇਸ਼ ਦੀ ਆਰਥਿਕਤਾ ਦੀ ਨੀਂਹ ਹੁੰਦਾ ਹੈ। ਜੀ ਹਾਂ, ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਹੱਥਾਂ ਵਿੱਚ ਬਹੁਤ ਵੱਡੀ ਖਣਿਜ ਦੌਲਤ ਹੈ। ਇਸ ਦੀ ਕੀਮਤ 10 ਲੱਖ ਕਰੋੜ ਡਾਲਰ (1 Trillion Dollars) ਤੋਂ ਵੀ ਵੱਧ ਹੈ।
ਅਫਗਾਨਿਸਤਾਨ ਵਿਚ ਬਹੁਤ ਸਾਰੀਆਂ ਕਿਸਮਾਂ ਦੇ ਖਣਿਜ ਹਨ, ਜਿਨ੍ਹਾਂ ਦੀ ਕੀਮਤ ਲਗਭਗ 1 ਟ੍ਰਿਲੀਅਨ ਡਾਲਰ ਹੈ। ਇਸ ਵਿਚ ਕੁਝ ਖਣਿਜ ਪਦਾਰਥ ਅਜਿਹੇ ਵੀ ਹਨ, ਜੋ ਨਵਿਆਉਣਯੋਗ ਊਰਜਾ ਦੀ ਵਿਸ਼ਵ ਦੀ ਵੱਡੀ ਜ਼ਰੂਰਤ ਨੂੰ ਪੂਰਾ ਕਰ ਸਕਦੇ ਹਨ, ਪਰ ਅਫਗਾਨਿਸਤਾਨ ਨੇ ਆਪਣੇ ਵਿਸ਼ਾਲ ਖਣਿਜ ਭੰਡਾਰ ਲੱਭਣ ਲਈ ਲੰਮੇ ਸੰਘਰਸ਼ ਕੀਤੇ ਹਨ।
ਤਾਲਿਬਾਨ 20 ਸਾਲਾਂ ਬਾਅਦ ਸੱਤਾ ਵਿਚ ਵਾਪਸੀ ਕਰ ਰਿਹਾ ਹੈ ਅਤੇ ਉਸ ਕੋਲ ਵਿੱਤੀ ਸਰੋਤ ਸੀਮਤ ਹਨ। ਅਫਗਾਨਿਸਤਾਨ ਵਿਚ ਬੇਅੰਤ ਯੁੱਧਾਂ ਅਤੇ ਕਮਜ਼ੋਰ ਬੁਨਿਆਦੀ ਢਾਂਚੇ ਨੇ ਦੇਸ਼ ਨੂੰ ਧਾਤ ਕੱਢਣ ਤੋਂ ਰੋਕਿਆ ਹੈ ਪਰ ਉਹੀ ਖਣਿਜ ਉਸ ਦੀ ਆਰਥਿਕ ਕਿਸਮਤ ਬਦਲ ਸਕਦੇ ਹਨ।
ਯੂਐਸ ਜੀਓਲੌਜੀਕਲ ਸਰਵੇ (ਯੂਐਸਜੀਐਸ) ਦੀ ਜਨਵਰੀ ਦੀ ਰਿਪੋਰਟ ਅਨੁਸਾਰ, ਖਣਿਜਾਂ ਵਿੱਚ ਬਾਕਸਾਈਟ, ਤਾਂਬਾ, ਲੋਹਾ ਧਾਤ, ਲਿਥੀਅਮ ਆਦਿ ਸ਼ਾਮਲ ਹਨ। ਬਿਜਲੀ ਦੀਆਂ ਤਾਰਾਂ ਬਣਾਉਣ ਲਈ ਤਾਂਬਾ ਲੋੜੀਂਦਾ ਹੁੰਦਾ ਹੈ। ਇਸ ਸਾਲ ਇਸ ਦੀ ਕੀਮਤ ਵਧ ਕੇ 10,000 ਡਾਲਰ ਪ੍ਰਤੀ ਟਨ ਤੋਂ ਵੱਧ ਹੋ ਗਈ ਹੈ।
ਅਫਗਾਨਿਸਤਾਨ ਵਿੱਚ ਨਿਓਡੀਮੀਅਮ, ਪ੍ਰੈਸੋਡੀਅਮ ਅਤੇ ਡਿਸਪ੍ਰੋਸੀਅਮ ਦੁਰਲੱਭ ਧਾਤਾਂ ਵੀ ਹਨ ਜੋ ਸਾਫ਼ ਊਰਜਾ ਖੇਤਰ ਵਿੱਚ ਵਰਤੀਆਂ ਜਾਂਦੀਆਂ ਹਨ। ਯੂਐਸਜੀਐਸ ਨੇ ਅਫਗਾਨਿਸਤਾਨ ਦੀ ਖਣਿਜ ਦੌਲਤ ਦਾ ਅਨੁਮਾਨ 1 ਟ੍ਰਿਲੀਅਨ ਡਾਲਰ ਰੱਖਿਆ ਹੈ, ਭਾਵੇਂ ਅਫਗਾਨ ਅਧਿਕਾਰੀਆਂ ਨੇ ਇਸ ਨੂੰ ਤਿੰਨ ਗੁਣਾ ਦੱਸਿਆ ਹੈ।
ਅਫ਼ਗ਼ਾਨਿਸਤਾਨ ਹੁਣ ਪੰਨਾ ਤੇ ਮਾਣਿਕ ਜਿਹੇ ਕੀਮਤੀ ਪੱਥਰਾਂ ਦੇ ਨਾਲ-ਨਾਲ ਅਰਧ-ਕੀਮਤੀ ਟੂਮਲਾਈਨ ਤੇ ਲੈਪਿਸ ਲਾਜੁਲੀ ਦੀ ਪੁਟਾਈ ਕਰ ਰਿਹਾ ਹੈ ਪਰ ਇਸ ਦਾ ਵਪਾਰ ਪਾਕਿਸਤਾਨ ’ਚ ਨਾਜਾਇਜ਼ ਤਸਕਰੀ ਨਾਲ ਹੁੰਦਾ ਹੈ। ਇਸ ਤੋਂ ਇਲਾਵਾ ਇੱਥੇ ਸੰਗਮਰਮਰ, ਕੋਲਾ ਤੇ ਲੋਹੇ ਦੀ ਵੀ ਖਾਣਾਂ ਹਨ।
ਤਾਲਿਬਾਨ ਦੇ ਕਬਜ਼ੇ ਕਾਰਨ ਵਿਦੇਸ਼ੀ ਨਿਵੇਸ਼ਕ ਰੁਕ ਸਕਦੇ ਹਨ, ਪਰ ਚੀਨ ਉਨ੍ਹਾਂ ਨਾਲ ਵਪਾਰ ਕਰਨ ਲਈ ਤਿਆਰ ਹੈ। ਦੁਨੀਆਂ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਵਾਲੇ ਚੀਨ ਨੇ ਕਿਹਾ ਹੈ ਕਿ ਉਹ ਤਾਲਿਬਾਨ ਦੇ ਕਾਬੁਲ ਵਿੱਚ ਦਾਖਲ ਹੋਣ ਤੋਂ ਬਾਅਦ ਅਫਗਾਨਿਸਤਾਨ ਦੇ ਨਾਲ “ਦੋਸਤਾਨਾ ਅਤੇ ਤਾਲਮੇਲ ਵਾਲੇ” ਸੰਬੰਧ ਕਾਇਮ ਰੱਖਣ ਲਈ ਤਿਆਰ ਹੈ।