ਅਫਗਾਨਿਸਤਾਨ ਵਿੱਚ ਜਦੋਂ ਦਾ ਤਾਲੀਬਾਨ ਦਾ ਕਬਜਾ ਹੋਇਆ ਉਦੋਂ ਤੋਂ ਬਹੁਤ ਰੂਲ ਚੇਂਜ ਕਰ ਦਿੱਤੇ ਗਏ ਹਨ । ਔਰਤਾਂ ਨੂੰ ਨੌਕਰੀਆਂ ਤੋਂ ਕੱਢ ਦਿੱਤਾ ਗਿਆ ਹੈ ਤੇ ਹੋਰ ਵੀ ਬਹੁਤ ਸਖਤ ਪਾਬੰਦੀਆਂ ਲਾ ਦਿੱਤੀਆਂ ਹਨ । ਜਿਨ੍ਹਾਂ ਨੂੰ ਲੈ ਕੇ ਕਾਬਲ ਵਿੱਚ ਔਰਤਾਂ ਤਾਲੀਬਾਨ ਦੇ ਖਿਲਾਫ਼ ਵਿਰੋਧ ਪ੍ਰਦਰਸ਼ਨ ਕਰ ਰਹੀਆਂ ਸਨ। ਉਸ ਸਮੇਂ ਪੱਤਰਕਾਰ ਔਰਤਾਂ ਦੇ ਵਿਰੋਧ ਪ੍ਰਦਰਸ਼ਨ ਨੂੰ ਕਵਰ ਕਰਨ ਗਏ ਸੀ । ਉਸ ਮੌਕੇ ਤਾਲੀਬਾਨ ਦੇ ਵੱਲੋਂ ਦੋ ਪੱਤਰਕਾਰਾਂ ਨੂੰ ਪਹਿਲਾਂ ਗ੍ਰਿਫਤਾਰ ਕੀਤਾ ਤੇ ਉਨ੍ਹਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ । ਜਿਸ ਤੋਂ ਬਾਅਦ ਪੱਤਰਕਾਰਾਂ ਦੀ ਹੋਈ ਬੇਰਹਿਮੀ ਨਾਲ ਕੁੱਟਮਾਰ ਦੀਆਂ ਤਸਵੀਰਾਂ ਸ਼ੋਸ਼ਲ ਮੀਡੀਆ ਤੇ ਤਰਸਯੋਗ ਹਾਲਤਾਂ ਵਿੱਚ ਸਾਹਮਣੇ ਆਇਆ ਹਨ ਲਾਸ ਏਂਜਲਸ ਟਾਈਮਜ਼ ਦੇ ਪੱਤਰਕਾਰ ਸ਼ਰੀਫ ਹਸਨ ਨੇ ਵੀ ਸੋਸ਼ਲ ਮੀਡੀਆ ਸਾਈਟ ਟਵਿੱਟਰ ‘ਤੇ ਪੱਤਰਕਾਰਾਂ ਨਾਲ ਕੁੱਟਮਾਰ ਦੀਆਂ ਤਸਵੀਰਾਂ ਪੋਸਟ ਕੀਤੀਆਂ। ਫੋਟੋ ਪੋਸਟ ਕਰਦੇ ਹੋਏ, ਉਨਾਂ ਨੇ ਕੈਪਸ਼ਨ ‘ਚ ਲਿਖਿਆ, ਇਹ ਸ਼ਕਤੀਸ਼ਾਲੀ ਫੋਟੋ ਦੋ ਪੱਤਰਕਾਰਾਂ ਦੀ ਹੈ ਜੋ ਕੱਲ੍ਹ ਕਾਬੁਲ ਵਿੱਚ ਤਾਲਿਬਾਨ ਵੱਲੋਂ ਹਿਰਾਸਤ ਵਿੱਚ ਲਏ ਗਏ, ਤਸੀਹੇ ਦਿੱਤੇ ਗਏ ਤੇ ਕੁੱਟਿਆ ਗਿਆ। ਦੱਸ ਦੇਈਏ ਕਿ ਅਫਗਾਨਿਸਤਾਨ ਵਿੱਚ ਤਾਲਿਬਾਨ ਸ਼ਾਸਨ ਖਿਲਾਫ ਲਗਾਤਾਰ ਪ੍ਰਦਰਸ਼ਨ ਹੋ ਰਿਹਾ ਹੈ। ਇਨ੍ਹਾਂ ਪ੍ਰਦਰਸ਼ਨਾਂ ਵਿੱਚ ਔਰਤਾਂ ਸਰਗਰਮੀ ਨਾਲ ਹਿੱਸਾ ਲੈ ਰਹੀਆਂ ਹਨ। ਕਈ ਥਾਵਾਂ ‘ਤੇ ਤਾਲਿਬਾਨ ਨੇ ਔਰਤਾਂ ਪ੍ਰਤੀ ਵੀ ਆਪਣੀ ਬੇਰਹਿਮੀ ਦਿਖਾਈ ਹੈ।