ਪੰਜਾਬ ਕਾਂਗਰਸ ਵਿੱਚ ਘਮਸਾਣ ਮੱਚ ਗਿਆ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਕੈਪਟਨ ਅਮਰਿੰਦਰ ਸਿੰਘ ਤੋਂ ਹਾਈਕਮਾਂਡ ਨੇ ਅਸਤੀਫ਼ਾ ਮੰਗਿਆ ਹੈ। ਪਰ ਸੀਐਮ ਓ ਦਫਤਰ ਨੇ ਇੰਨਾ ਸਾਰੀਆਂ ਖਬਰਾਂ ਦਾ ਖੰਡਨ ਕੀਤਾ ਹੈ। ਦੂਜੇ ਪਾਸੇ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਪ੍ਰਗਟ ਸਿੰਘ, ਕੁਲਜੀਤ ਨਾਗਰਾ ਤੇ ਨਵਜੋਤ ਸਿੰਘ ਸਿੱਧੂ ਵਿੱਚ ਕਾਂਗਰਸ ਭਵਨ ਵਿੱਚ ਮੀਟਿੰਗ ਜਾਰੀ। 2 ਵਜੇ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਤੇ ਰੱਖੀ ਗਈ ਮੀਟਿੰਗ। ਸੂਤਰਾਂ ਮੁਤਾਬਿਕ ਵਿਧਾਇਕਾਂ ਨੂੰ 2 ਵਜੇ ਦੀ ਮੀਟਿੰਗ ਲਈ ਕੀਤੇ ਜਾ ਰਹੇ ਨੇ ਫ਼ੋਨ। ਕੈਪਟਨ ਨੇ ਆਪਣੇ ਸਮਰਥਕਾਂ ਦੀ ਅੱਜ 2 ਵਜੇ ਬੁਲਾਈ ਮੀਟਿੰਗ ਸੂਤਰਾਂ ਮੁਤਾਬਿਕ ਕੈਪਟਨ ਨੇ ਨਜ਼ਦੀਕੀ ਸਾਥੀਆਂ ਨੂੰ ਕਿਹਾ ਸੀ ਕਿ ਜੇ ਉਨ੍ਹਾਂ ਨੂੰ ਹਟਾਇਆ ਗਿਆ ਤਾਂ ਉਹ ਅਸਤੀਫ਼ਾ ਦੇ ਦੇਣਗੇ। ਵਿਧਾਇਕ ਦਲ ਦੀ ਮੀਟਿੰਗ ਵਿੱਚ ਨਵੇਂ ਪਾਰਟੀ ਨੇਤਾ ਨੂੰ ਚੁਣਨ ਦਾ ਆਦੇਸ਼। ਕਿਸੇ ਹਿੰਦੂ ਆਗੂ ਨੂੰ ਵਿਧਾਇਕ ਦਲ ਦਾ ਨੇਤਾ ਚੁਣਨ ਦੇ ਆਦੇਸ਼। ਨਵਜੋਤ ਸਿੰਘ ਸਿੱਧੂ ਅਤੇ ਸੁਨੀਲ ਜਾਖੜ ਵਿੱਚੋਂ ਕੋਈ ਇੱਕ ਬਣ ਸਕਦਾ ਹੈ ਵਿਧਾਉਇਕ ਦਲ ਦਾ ਨਵਾਂ ਨੇਤਾ। ਕਾਂਗਰਸ ਹਾਈ ਕਮਾਂਡ ਨੇ ਸੀ ਐੱਲ ਪੀ ਮੀਟਿੰਗ ਤੋਂ ਪਹਿਲਾਂ ਕੋਈ ਹੋਰ ਮੀਟਿੰਗ ਕਰਨ ਤੋਂ ਮਨਾਹੀ। ਮੁੱਖ ਮੰਤਰੀ ਦਫ਼ਤਰ ਦਫ਼ਾ ਕਹਿਣਾ ਕਿ ਅਜੇ ਕੋਈ ਰਸਮੀ ਆਦੇਸ਼ ਨਹੀਂ ਆਏ ਹਨ।