ਪੰਜਾਬ ਸਰਕਾਰ ਦੀ ਕੈਬਿਨੇਟ ਦੀ ਪਹਿਲੀ ਮੀਟਿੰਗ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਕਿਸਾਨਾਂ ਨਾਲ ਜੁੜੇ ਮੁੱਦਿਆਂ ਤੇ ਵਿਚਾਰ ਚਰਚਾ ਕੀਤੀ ਗਈ।ਅੱਜ ਇੱਕ ਸਰਪੰਚਾਂ ਅਤੇ ਪੰਚਾਂ ਲਈ ਅਹਿਮ ਫੈਸਲਾ ਲਿਆ ਗਿਆ ਜਿਸ ਵਿੱਚ ਪੰਜਾਬ ਦੇ ਸਰਪੰਚ ਅਤੇ ਪੰਚ ਆਪਣੇ ਕੰਮਾਂ ਲਈ ਚੰਡੀਗੜ੍ਹ ਸੈਕਟਰੀਏਟ ਆਉਦੇ ਹਨ ਨੂੰ ਵੱਖਰੇ ਪਾਸ ਨਹੀਂ ਬਣਾਉਣੇ ਪੈਣਗੇ । ਹੁਣ ਉਨ੍ਹਾਂ ਦੀ ਸਿੱਧੀ ਐਂਟਰੀ ਹੋ ਸਕੇਗੀ । ਚੰਨੀ ਸਰਕਾਰ ਹਦਾਇਤ ਜਾਰੀ ਕਰਨ ਜਾ ਰਹੀ ਹੈ ਕੇ ਸਰਪੰਚ ਅਤੇ ਪੰਚ ਪੰਜਾਬ ਕਮਿਸ਼ਨਰ ਜਾਂ ਫੇਰ ਐਸਡੀਐਮ ਤੋਂ ਦਾਖਲਾ ਕਾਰਡ ਬਣਵਾ ਕੇ ਸੈਕਟਰੀਏਟ ਸਿੱਧੀ ਐਂਟਰੀ ਕਰ ਸਕਣ ਤੇ ਕਾਰਡਾਂ ਦੇ ਜ਼ਰੀਏ ਹੋਰ ਦਫਤਰਾਂ ਵਿੱਚ ਜਾ ਸਕਣ। ਕੈਬਿਨੇਟ ਦੇ ਇਸ ਫੈਸਲੇ ਨਾਲ ਜਿਹੜੇ ਲੋਕ ਆਪਣੇ ਕੰਮ ਕਰਾਉਣ ਲਈ ਚੰਡੀਗੜ੍ਹ ਸੈਕਟਰੀਏਟ ਜਾਂਦੇ ਸਨ ਉਨ੍ਹਾਂ ਨੂੰ ਕਈ ਵਾਰ ਐਂਟਰੀ ਨਹੀਂ ਮਿਲਦੀ ਸੀ ਹੁਣ ਉਨ੍ਹਾਂ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲੇਗੀ । ਇਸ ਫੈਸਲੇ ਨਾਲ ਸਰਪੰਚਾਂ ਅਤੇ ਪੰਚਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ