ਥਾਣਾ ਧਰਮਕੋਟ
ਮੁਦਈ ਨੇ ਦਰਜ ਕਰਾਇਆ ਕਿ ਧਰਮਕੋਟ ਵਿਖੇ ਉਸਦਾ ਸ਼ੰਗਨ ਪੈਲਸ ਨਾਮ ਦਾ ਪੈਲਸ ਹੈ। ਜਿਥੇ ਦੋਸ਼ੀਆਂ ਨੇ ਜਬਰਦਸਤੀ ਦਾਖਲ ਹੋ ਕੇ ਮੁਦਈ ਅਤੇ ਪੈਲਸ ਦੇ ਕਰਮਚਾਰੀਆਂ ਦੇ ਮੋਬਾਇਲ ਫੋਨ ਖੋਹ ਲਏ, ਡੀ.ਵੀ.ਆਰ ਪੱਟ ਲਿਆ। ਪੈਲਸ ਦੀ ਭੰਨਤੋੜ ਕੀਤੀ ਅਤੇ ਮੁਦਈ ਨੂੰ ਮਾਰ ਦੇਣ ਦੀ ਨੀਯਤ ਨਾਲ 12 ਬੌਰ ਬੰਦੂਕ ਦਾ ਸਿਧਾ ਫਾਇਰ ਕੀਤਾ ਤਾਂ ਮੁਦਈ ਨੇ ਹੇਠਾਂ ਡਿੱਗ ਕੇ ਆਪਣੀ ਜਾਣ ਬਚਾਈ। ਰੋਲਾ ਪਾਉਣ ਤੇ ਦੋਸ਼ੀਆਨ ਹਥਿਆਰਾਂ ਸਮੇਤ ਮੋਕਾ ਤੋਂ ਫਰਾਰ ਹੋ ਗਏ। ਵਜ੍ਹਾ ਰੰਜਿਸ਼:- ਪੈਸਿਆਂ ਦੇ ਲੈਣ-ਦੇਣ ਸਬੰਧੀ ਝਗੜਾ। ਇੰਸ: ਦਲਜੀਤ ਸਿੰਘ ਨੇ 1.ਤਰਲੋਚਨ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਢੋਲੇਵਾਲਾ ਰੋਡ, ਧਰਮਕੋਟ 2.ਭੁਪਿੰਦਰ ਸਿੰਘ ਪੁੱਤਰ ਜੀਤ ਸਿੰਘ ਵਾਸੀ ਰਸੂਲਪੁਰ 3.ਜਸਵਿੰਦਰ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਸ਼ੇਰਪੁਰ ਤਾਇਬਾਂ 4.ਰਣਜੀਤ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਬਾਕਰਵਾਲਾ 5.ਕੰਤਾ ਪੁੱਤਰ ਨਾਮਲੂਮ ਵਾਸੀ ਸ਼ੇਰਪੁਰ ਤਾਇਬਾਂ 6.ਅਜੇ ਪੁੱਤਰ ਨਾਮਲੂਮ ਵਾਸੀ ਨੂਰਪੁਰ ਹਕੀਮਾਂ 7.ਲੱਖਾ ਪੁੱਤਰ ਨਾਮਲੂਮ ਵਾਸੀ ਚਿਰਾਗਸ਼ਾਹ ਬਸਤੀ ਧਰਮਕੋਟ 8.ਹਰਕੋਮਲ ਸਿੰਘ ਪੁੱਤਰ ਗੁਰਵੰਤ ਸਿੰਘ ਵਾਸੀ ਧਰਮਕੋਟ ਅਤੇ 25/30 ਨਾਮਲੂਮ ਵਿਅਕਤੀ ਤੇ 232/18-11-2021 ਅ/ਧ 307, 451, 448, 379(ਬੀ), 427, 506, 148, 149 ਭ:ਦ: 25,27-54-59 ਅਸਲਾ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਦਰ ਮੋਗਾ
ਮੁਦਈ ਨੇ ਦਰਜ ਕਰਾਇਆ ਕਿ ਉਸਦਾ ਸਾਲਾ ਬਲਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਦੱਦਾਹੂਰ ਉਮਰ ਕ੍ਰੀਬ 45 ਸਾਲ, ਆਪਣੇ ਮੋਟਰਸਾਈਕਲ ਪਰ ਸਵਾਰ ਹੋ ਕੇ ਜਾ ਰਿਹਾ ਸੀ ਤਾਂ ਦੋਸ਼ੀ ਨੇ ਆਪਣੀ ਜੇ.ਸੀ.ਬੀ ਮਸ਼ੀਨ ਤੇਜ ਰਫਤਾਰ ਅਤੇ ਲਾਪ੍ਰਵਾਹੀ ਨਾਲ ਚਲਾ ਕੇ, ਮੁਦਈ ਦੇ ਸਾਲੇ ਦੇ ਮੋਟਰਸਾਈਕਲ ਵਿੱਚ ਮਾਰੀ। ਜਿਸ ਨਾਲ ਬਲਵਿੰਦਰ ਸਿੰਘ ਬੁਰੀ ਤਰ੍ਹਾ ਨਾਲ ਜਖਮੀ ਹੋ ਗਿਆ।ਜਿਸਨੂੰ ਇਲਾਜ ਲਈ ਡੀ.ਐਮ.ਸੀ ਹਸਪਤਾਲ ਲੁਧਿਆਣਾ ਵਿਖੇ ਦਾਖਲ ਕਰਾਇਆ ਗਿਆ। ਜਿਥੇ ਮੁਦਈ ਦੇ ਸਾਲੇ ਬਲਵਿੰਦਰ ਸਿੰਘ ਦੀ ਦੋਰਾਨੇ ਇਲਾਜ ਮੌਤ ਹੋ ਗਈ। ਸ:ਥ: ਬਲਵਿੰਦਰ ਸਿੰਘ ਨੇ ਕਿੱਕਰ ਸਿੰਘ ਪੁੱਤਰ ਨਾਮਲੂਮ ਵਾਸੀ ਦੋਲਤਪੁਰਾ ਹਾਲ ਅਬਾਦ ਪਿੰਡ ਸਲੀਣਾ ਤੇ 137/18-11-2021 ਅ/ਧ 304(ਏ),427 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਮਾਲਸਰ
ਮੁਦਈ ਨੇ ਦਰਜ ਕਰਾਇਆ ਕਿ ਉਸਦਾ ਲੜਕਾ ਜਗਦੇਵ ਸਿੰਘ ਉਮਰ ਕ੍ਰੀਬ: 38 ਸਾਲ ਆਪਣੇ ਮੋਟਰਸਾਈਕਲ ਨੰਬਰੀ ਪੀ.ਬੀ-69-ਸੀ-2949 ਪਰ ਸਵਾਰ ਹੋ ਕੇ ਬਾਘਾਪੁਰਾਣਾ ਤੋਂ ਆਪਣੇ ਘਰ ਵੱਲ ਆ ਰਿਹਾ ਸੀ ਤਾਂ ਰਸਤੇ ਵਿੱਚ ਦੋਸ਼ੀ ਨੇ ਆਪਣਾ ਮੋਟਰਸਾਈਕਲ ਨੰਬਰੀ ਪੀ.ਬੀ 69-ਏ-5383 ਲਾਪ੍ਰਵਾਹੀ ਨਾਲ ਚਲਾ ਕੇ ਇਕਦਮ ਸੜਕ ਪਰ ਚੜਾ ਦਿੱਤਾ। ਜਿਸ ਨਾਲ ਮੁਦਈ ਦੇ ਲੜਕੇ ਦਾ ਮੋਟਰਸਾਈਕਲ ਦੋਸ਼ੀ ਦੇ ਮੋਟਰਸਾਈਕਲ ਨਾਲ ਟਕਰਾਅ ਗਿਆ ਅਤੇ ਮੁਦਈ ਦਾ ਲੜਕਾ ਗੰਭੀਰ ਜਖਮੀ ਹੋ ਗਿਆ। ਜਿਸਨੂੰ ਇਲਾਜ ਲਈ ਸਿਵਲ ਹਸਪਤਾਲ ਬਾਘਾਪੁਰਾਣਾ ਵਿਖੇ ਦਾਖਲ ਕਰਾਇਆ ਗਿਆ। ਜਿਥੇ ਡਾਕਟਰ ਸਾਹਿਬ ਨੇ ਮੁਦਈ ਦੇ ਲੜਕੇ ਜਗਦੇਵ ਸਿੰਘ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਸ:ਥ: ਜਸਵੰਤ ਸਿੰਘ ਨੇ ਹਰਪ੍ਰੀਤ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਸਮਾਲਸਰ ਤੇ 117/18-11-2021 ਅ/ਧ 304(ਏ), 279, 427 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਕੋਟ ਈਸੇ ਖਾਂ
ਮੁਦਈ ਨੇ ਦਰਜ ਕਰਾਇਆ ਕਿ ਦੋਸ਼ੀਆਂ ਨੇ ਹਥਿਆਰਾਂ ਨਾਲ ਲੈਸ ਹੋ ਕੇ, ਮੁਦਈ ਅਤੇ ਉਸਦੇ ਲੜਕੇ ਇਕਬਾਲ ਸਿੰਘ ਦੀ ਕੁੱਟਮਾਰ ਕੀਤੀ ਅਤੇ ਸੱਟਾਂ ਮਾਰੀਆਂ। ਰੋਲਾ ਪਾਉਣ ਤੇ ਦੋਸ਼ੀਆਨ ਹਥਿਆਰਾਂ ਸਮੇਤ ਮੋਕਾ ਤੋਂ ਫਰਾਰ ਹੋ ਗਏ। ਮੁਦਈ ਅਤੇ ਉਸਦੇ ਲੜਕੇ ਨੂੰ ਇਲਾਜ ਲਈ ਸਿਵਲ ਹਸਪਤਾਲ ਮੋਗਾ ਵਿਖੇ ਦਾਖਲ ਕਰਾਇਆ ਗਿਆ। ਹੁਣ ਤੱਕ ਦੋਹਾਂ ਧਿਰਾਂ ਦੀ ਰਾਜੀਨਾਮੇ ਦੀ ਗੱਲ ਚਲਦੀ ਰਹੀ। ਜੋ ਸਿਰੇ ਨਹੀ ਚੜ੍ਹ ਸਕੀ। ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਵਜ੍ਹਾ ਰੰਜਿਸ਼:- ਮੁਦਈ ਦੇ ਲੜਕੇ ਸ਼ੇਖਰ ਦੀ ਅਲਟੋ ਕਾਰ ਦਾ ਨਿੱਕਾ ਸਿੰਘ ਵਾਸੀ ਖੋਸਾ ਪਾਂਡੋ ਦੇ ਟਰੈਕਟਰ ਨਾਲ ਐਕਸੀਡੈਂਟ ਹੋ ਗਿਆ ਸੀ। ਸ:ਥ: ਗੁਰਾ ਸਿੰਘ ਨੇ 1.ਪਰਨਾਮ ਸਿੰਘ ਉਰਫ ਬਾਲੀ ਪੁੱਤਰ ਜਸਪਾਲ ਸਿੰਘ 2.ਮਹਾਂਵੀਰ ਸਿੰਘ ਉਰਫ ਮਾਹਨਾ ਪੁੱਤਰ ਭੋਲਾ ਸਿੰਘ 3.ਰਵੀ ਪੁੱਤਰ ਨਾਮਲੂਮ 4.ਹਰਨੇਕ ਸਿੰਘ ਉਰਫ ਸੋਨਾ ਪੁੱਤਰ ਮੁਖਤਿਆਰ ਸਿੰਘ 5.ਅੰਮ੍ਰਿਤਪਾਲ ਸਿੰਘ ਉਰਫ ਬੋਬੀ ਪੁੱਤਰ ਨਾਮਲੂਮ 6.ਸਾਗਰ ਪੁੱਤਰ ਨਾਮਲੂਮ 7.ਗੁਰਲਾਭ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀਆਨ ਪਿੰਡ ਖੋਸਾ ਕੋਟਲਾ ਅਤੇ 10/12 ਅਣਪਛਾਤੇ ਵਿਅਕਤੀ ਤੇ 188/18-11-2021 ਅ/ਧ 323, 324, 506, 148, 149 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਬਾਘਾਪੁਰਾਣਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਦੋਸ਼ੀ ਮਨਪ੍ਰੀਤ ਸਿੰਘ ਪਾਸੋਂ 100 ਨਸ਼ੀਲੀਆਂ ਗੋਲੀਆਂ ਮਾਰਕਾ ਟਰਾਂਮਾਡੋਲ, ਦੋਸ਼ੀ ਮੱਘਰ ਖਾਨ ਪਾਸੋਂ 100 ਨਸ਼ੀਲੀਆਂ ਗੋਲੀਆ ਮਾਰਕਾ ਟਰਾਂਮਾਡੋਲ ਅਤੇ ਦੋਸ਼ੀ ਮਸਤਾਕ ਖਾਨ ਪਾਸੋ 1100 ਨਸ਼ੀਲ਼ੀਆਂ ਗੋਲੀਆਂ ਮਾਰਕਾ ਟਰਾਂਮਾਡੋਲ (ਕੁੱਲ 1300 ਨਸ਼ੀਲੀਆਂ ਗੋਲੀਆਂ) ਬ੍ਰਾਂਮਦ ਕਰ ਲਈਆਂ ਗਈਆਂ। ਸ:ਥ: ਵਰਿੰਦਰ ਕੁਮਾਰ ਨੇ 1.ਮਨਪ੍ਰੀਤ ਸਿੰਘ ਪੁੱਤਰ ਕਾਲਾ ਸਿੰਘ ਵਾਸੀ ਸਮਾਧਭਾਈ 2.ਮੱਘਰ ਖਾਨ ਪੁੱਤਰ ਖੁਸ਼ੀ ਮੁਹੰਮਦ ਵਾਸੀ ਗੰਡੂਆਂ ਦਾ ਅਗਵਾੜ ਸਮਾਧਭਾਈ3. ਮਸਤਾਕ ਖਾਨ ਪੁੱਤਰ ਤਫੈਲ ਮੁਹੰਮਦ ਵਾਸ਼ੀ ਭਾਗਤਾ ਭਾਈਕਾ ਤੇ 229/18-11-2021 ਅ/ਧ 22-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਨਿਹਾਲ ਸਿੰਘ ਵਾਲਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 10 ਬੋਤਲਾਂ ਸ਼ਰਾਬ ਠੇਕਾ ਮਾਰਕਾ ਪੰਜਾਬ ਹੀਰ ਬ੍ਰਾਂਮਦ ਕਰ ਲਈ ਗਈ। ਸ:ਥ: ਅਮਰਜੀਤ ਸਿੰਘ ਨੇ ਛਿੰਦਾ ਸਿੰਘ ਪੱੁਤਰ ਸਰਦਾਰਾ ਸਿੰਘ ਵਾਸੀ ਘੋਲੀਆ ਖੁਰਦ ਤੇ 212/18-11-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।