ਥਾਣਾ ਕੋਟ ਈਸੇ ਖਾਂ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀਆਂ ਨੂੰ ਐਕਟਿਵਾ ਸਕੂਟਰੀ ਸਮੇਤ ਗ੍ਰਿਫਤਾਰ ਕਰਕੇ ਦੋਸ਼ੀ ਪਰਮਜੀਤ ਸਿੰਘ ਪਾਸੋਂ 20 ਗ੍ਰਾਂਮ ਹੈਰੋਇਨ ਅਤੇ ਦੋਸ਼ੀ ਮਨਪ੍ਰੀਤ ਸਿੰਘ ਪਾਸੋਂ 5 ਗ੍ਰਾਂਮ ਹੈਰੋਇਨ ਕੁੱਲ 25 ਗ੍ਰਾਂਮ ਹੈਰੋਇਨ ਬ੍ਰਾਂਮਦ ਕੀਤੀ ਗਈ। ਐਸ ਆਈ ਜੈਪਾਲ ਸਿੰਘ ਨੇ 1.ਪਰਮਜੀਤ ਸਿੰਘ ਪੰਮਾ ਪੁੱਤਰ ਮਹਿੰਦਰ ਸਿੰਘ ਵਾਸੀ ਦੋਲੇਵਾਲਾ
2..ਮਨਪ੍ਰੀਤ ਸਿੰਘ ਰਾਜੂ ਪੁੱਤਰ ਹੰਸਾ ਸਿੰਘ ਵਾਸੀ ਪਿੰਡ ਵਾਂਦਰ
ਤੇ 189/19-11-2021 ਅ/ਧ 21/61/85 ਐਨ ਡੀ ਪੀ ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਬੱਧਨੀ ਕਲਾਂ
ਦੋਰਾਨੇ ਗਸ਼ਤ ਸ਼ੱਕੀ ਪੁਰਸ਼ਾ ਦੀ ਤਲਾਸ਼ ਵਿੱਚ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 22 ਪੱਤੇ (220 ਨਸ਼ੀਲੀਆਂ ਗੋਲੀਆਂ) ਮਾਰਕਾ ਕਰਮਾਵੈਲ ਐਸ ਆਰ 100 ਅਤੇ 80 ਗੋਲੀਆਂ ਨਸ਼ੀਲੀਆਂ ਮਾਰਕਾ ਅਪਲਰਾਸੇਲ 0.5 ਕੁੱਲ 300 ਨਸ਼ੀਲੀਆਂ ਗੋਲੀਆਂ ਬ੍ਰਾਂਮਦ ਕੀਤੀਆਂ ਗਈਆਂ। ਸ:ਥ:ਪ੍ਰੀਤਮ ਸਿੰਘ ਨੇ ਰਾਜੂ ਪੁੱਤਰ ਹੰਸ ਰਾਜ ਪੁੱਤਰ ਤਾਲਾ ਰਾਮ ਵਾਸੀ ਪ੍ਰਤਾਪ ਨਗਰ ਥਾਣਾ ਐਲਨਾਬਾਦ (ਸਿਰਸਾ) ਹਰਿਆਣਾ ਹਾਲ ਪਿੰਡ ਥਰਾਜ (ਮੋਗਾ) ਤੇ 153/19-11-2021 ਅ/ਧ 22/61/85 ਐਨ ਡੀ ਪੀ ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 12 ਬੋਤਲਾਂ ਸ਼ਰਾਬ ਮਾਰਕਾ 111 ਏਸ ਸੇਲ ਫਾਰ ਚੰਡੀਗੜ੍ਹ ਦੀਆਂ ਬ੍ਰਾਂਮਦ ਕਰ ਲਈ ਗਈ। ਸ:ਥ:ਬੂਟਾ ਸਿੰਘ ਨੇ ਕਾਲੂ ਰਾਮ ਉਰਫ ਲੋਟਾ ਪੁੱਤਰ ਗੋਪੀ ਰਾਮ ਵਾਸੀ ਸ੍ਰੀ ਗੁਰੂ ਚੰਦਰ ਨਗਰ ਮੋਗਾ ਤੇ 201/19-11-2021 ਅ/ਧ 61/11/4 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।