ਮੋਗਾ ਜਿਲ੍ਹਾ ਵਿੱਚ ਅਕਾਲੀ ਦਲ ਨੂੰ ਅੱਜ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਸੀਨੀਅਰ ਅਕਾਲੀ ਨੇਤਾ ਅਤੇ ਹਲਕਾ ਇੰਚਾਰਜ ਭੁਪਿੰਦਰ ਸਿੰਘ ਸਾਹੋਕੇ ਨੇ ਅਕਾਲੀ ਦਲ ਦੀ ਤਕੜੀ ਛੱਡ ਅੱਜ ਕਾਂਗਰਸ ਦਾ ਹੱਥ ਫੜ ਲਿਆ। ਸਾਹੋਕੇ ਦੀ ਸ਼ਮੂਲੀਅਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਹਾਜ਼ਰੀ ਵਿਚ ਹੋਈ ਇਸ ਮੌਕੇ ਬਾਘਾਪੁਰਾਣਾ ਹਲਕੇ ਦੇ ਵਿਧਾਇਕ ਦਰਸ਼ਨ ਸਿੰਘ ਬਰਾੜ ਵੀ ਮਜੂਦ ਸਨ। ਇਥੇ ਹੀ ਗੌਰਤਲਬ ਹੈ ਕਿ ਸਾਹੋਕੇ ਦਾ ਅਕਾਲੀ ਦਲ ਛੱਡ ਕਾਂਗਰਸ ਵਿਚ ਸ਼ਾਮਿਲ ਹੋਣਾ ਕਿਤੇ ਨਾ ਕਿਤੇ ਜਿਲ੍ਹੇ ਵਿੱਚ ਅਕਾਲੀ ਦਲ ਦਾ ਬਹੁਤ ਵੱਡਾ ਨੁਕਸਾਨ ਕਰ ਸਕਦਾ ਹੈ। ਸਿਆਸੀ ਮਾਹਿਰਾਂ ਦੀ ਮੰਨੀਏ ਤਾਂ ਇਹ ਵੀ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਅਕਾਲੀ ਦਲ ਵਲੋਂ ਸਾਹੋਕੇ ਦੇ ਸੀਨੀਅਰ ਰੁਤਬੇ ਨੂੰ ਅੱਖੋਂ ਪਰੋਖੇ ਕਰ ਉਥੋਂ ਬਲਦੇਵ ਸਿੰਘ ਮਾਣੂਕੇ ਨੂੰ ਟਿਕਟ ਨਾਲ ਨਿਵਾਜਨਾਂ ਵੀ ਉਨ੍ਹਾਂ ਲਈ ਨਰਾਜ਼ਗੀ ਦਾ ਵਿਸ਼ਾ ਰਿਹਾ ਹੋਵੇਗਾ ਤੇ ਜਿਸ ਤੋਂ ਬਾਅਦ ਉਨ੍ਹਾਂ ਅੱਜ ਕਾਂਗਰਸ ਵਿਚ ਸ਼ਾਮਿਲ ਹੋਣਾ ਹੀ ਠੀਕ ਸਮਝਿਆ।
PUNJAB




INDIA








WORLD










