ਥਾਣਾ ਸਿਟੀ ਸਾਊਥ ਮੋਗਾ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਉਕਤਾਨ ਦੋਸ਼ੀਆਂ ਵੈਨੀਊ ਗੱਡੀ ਨੰਬਰੀ ਪੀ ਬੀ 29ਏ ਈ 0139 ਪਰ ਸਵਾਰ ਹੋ ਕੇ ਉਹਨਾਂ ਦੇ ਘਰ ਆਏ ਅਤੇ ਉਸਦੀ ਕੁੱਟਮਾਰ ਕੀਤੀ ਅਤੇ ਘੜੀਸ ਕੇ ਗੱਡੀ ਵਿੱਚ ਸੁੱਟ ਕੇ ਲੈ ਗਏ ਮੁਦਈ ਦੇ ਪਿਤਾ ਵੱਲੋ ਰੋਲਾ ਪਾਉਣ ਤੇ ਦੋਸ਼ੀ ਉਸਨੂੰ ਰਸਤੇ ਵਿੱਚ ਸੁੱਟ ਕੇ ਫਰਾਰ ਹੋ ਗਏ।ਮੁਦਈ ਸੰਨੀ ਬਾਂਸਲ ਨੂੰ ਸਿਵਲ ਹਸਤਪਾਲ ਮੋਗਾ ਵਿਖੇ ਦਾਖਿਲ਼ ਕਰਵਾਇਆ ਗਿਆ।ਵਜ੍ਹਾ ਰੰਜਿਸ਼ ਆਪਸੀ ਪੈਸਿਆ ਨੂੰ ਲੈ ਕੇ ਝਗੜਾ।ਜਿਸਤੇ ਦੋਸ਼ੀਆਂ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ:ਹਰਜਿੰਦਰ ਸਿੰਘ ਨੇ 1.ਸੁਸ਼ੀਲ ਕੁਮਾਰ ਪੁੱਤਰ ਤੀਰਥ ਰਾਮ ਵਾਸੀ ਪਠਾਨਕੋਟ 2.ਰਾਵਲ ਸ਼ਰਮਾ ਪੁੱਤਰ ਨਾਮਾਲੂਮ ਵਾਸੀ ਪਠਾਨਕੋਟ 3.ਮੋਹਿਤ ਕੁਮਾਰ ਪੁੱਤਰ ਨਾਮਾਲੂਮ ਵਾਸੀ ਪਠਾਨਕੋਟ 4.ਗੱਬਰ ਸਿੰਘ ਪੁੱਤਰ ਨਾਮਾਲੂਮ ਵਾਸੀ ਦਸ਼ਮੇਸ ਨਗਰ ਮੋਗਾ 5.ਹੈਪੀ ਸਿੰਘ ਪੁੱਤਰ ਨਾਮਾਲੂਮ ਵਾਸੀ ਮੋਗਾ ਤੇ 277/22-11-2021 ਅ/ਧ 452/365/323/149 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਬਾਘਾਪੁਰਾਣਾ
ਦੋਸ਼ੀ ਜੋ ਮੁੱਕਦਮਾ ਨੰਬਰ 174/05-09-2018 ਅ/ਧ 174ਏ ਭ:ਦ ਥਾਣਾ ਬਾਘਾਪੁਰਾਣਾ ਵਿੱਚ ਦੋਸ਼ੀ ਸੀ ਜਿਸਨੂੰ ਮਾਨਯੋਗ ਅਦਾਲਤ ਸ੍ਰੀ ਰਵਨੀਤ ਸਿੰਘ ਐਸ ਡੀ ਐਮ ਸਾਹਿਬ ਬਾਘਾਪੁਰਾਣਾ ਵੱਲੋ ਵਾਰ ਵਾਰ ਬਲਾਉਣ ਪਰ ਹਾਜਰ ਨਾਂ ਆਉਣ ਤੇ ਮਾਨਯੋਗ ਅਦਾਲਤ ਵੱਲੋ ਦੋਸ਼ੀ ਸਰਬਜੀਤ ਸਿੰਘ ਨੂੰ 174 ਏ ਵਿੱਚ ਪੀ ਓ ਕਰਾਰ ਦਿੱਤਾ ਗਿਆ ਸੀ ਜਿਸਨੂੰ ਗ੍ਰਿਫਤਾਰ ਕਰਕੇ ਉਕਤ ਮੁੱਕਦਮਾ ਦਰਜ ਰਜਿਸਟਰ ਕੀਤਾ ਗਿਆ। ਹੋਲ:ਤਜਿੰਦਰ ਸਿੰਘ ਨੇ ਸਰਬਜੀਤ ਸਿੰਘ ਉਰਫ ਬਿੱਟੂ ਪੁੱਤਰ ਆਤਮਾ ਸਿੰਘ ਵਾਸੀ ਮਹੰਤਾ ਵਾਲੀ ਗਲੀ ਬਾਘਾਪੁਰਾਣਾ ਤੇ 230/22-11-2021 ਅ/ਧ 174 ਏ ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਬੱਧਨੀ ਕਲਾਂ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 10 ਗ੍ਰਾਂਮ ਹੈਰੋਇਨ ਬ੍ਰਾਂਮਦ ਕੀਤੀ ਗਈ। ਐਸ ਆਈ ਮੰਗਲ ਸਿੰਘ ਨੇ ਰੇਸ਼ਮ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਰਾਊਕੇ ਰੋਡ ਬੱਧਨੀ ਕਲਾਂ ਤੇ 154/22-11-2021 ਅ/ਧ 21/61/85 ਐਨ ਡੀ ਪੀ ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।