ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਪਟਿਆਲਾ ਯੂਨੀਵਰਸਿਟੀ ਵਿੱਚ ਪਹੁੰਚੇ ਸਨ ਤੇ ਉਸ ਸਮੇਂ ਸਟੇਜ ਤੇ ਨਾਲ ਵਿਧਾਇਕ ਵੀ ਚੜਨ ਲੱਗਾ ਤਾਂ ਵੀ ਸੀ ਨੇ ਉਨ੍ਹਾਂ ਨੂੰ ਰੋਕ ਦਿੱਤਾ ਜਿਸ ਤੋਂ ਬਾਅਦ ਵਿਧਾਇਕ ਮਦਨ ਲਾਲ ਜਲਾਲਪੁਰ ਨੂੰ ਵੀ ਸੀ ਤੇ ਗੁੱਸਾ ਚੜ੍ਹਿਆ ਆਖਿਆ ਇਹ ਆਰ ਐਸ ਐਸ ਦਾ ਬੰਦਾਂ ਲਾਇਆ ਹੋਇਆ ਹੈ ਇਸ ਨੇ ਯੂਨੀਵਰਸਿਟੀ ਦਾ ਬੇੜਾ ਗਰਕ ਕਰ ਦਿੱਤਾ ਹੈ । ਮਿਲੀ ਜਾਣਕਾਰੀ ਮੁਤਾਬਿਕ ਮੁੱਖ ਮੰਤਰੀ ਜਦੋਂ ਪੰਜਾਬੀ ਯੂਨੀਵਰਸਿਟੀ ਵਿੱਚ ਪੁੱਜੇ ਤਾਂ ਉਹ ਹਾਲ ਵਿੱਚ ਸੰਬੋਧਨ ਕਰਨਾ ਸੀ।ਚੰਨੀ ਨਾਲ ਇਸ ਮੌਕੇ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਯੂਨੀਵਰਸਿਟੀ ਦੇ ਵੀਸੀ ਤੋਂ ਇਲਾਵਾ ਹੋਰ ਵੀ ਆਗੂ ਹਾਜ਼ਰ ਸਨ। ਮੁੱਖ ਮੰਤਰੀ ਅਜੇ ਕੁਰਸੀ ‘ਤੇ ਬੈਠਣ ਹੀ ਲੱਗੇ ਸਨ ਕਿ ਵੀਸੀ ਵੱਲੋਂ ਰੋਕਣ ‘ਤੇ ਵਿਧਾਇਕ ਮਦਨ ਨਾਲ ਅੱਗ ਬਬੂਲਾ ਹੋ ਗਏ ਅਤੇ ਚੰਨੀ ਦੇ ਸਾਹਮਣੇ ਹੀ ਕਾਂਗਰਸੀ ਵਿਧਾਇਕ ਨੇ ਵਾਈਸ ਚਾਂਸਲਰ ਨੂੰ ਆਰਐਸਐਸ ਦਾ ਮੈਂਬਰ ਕਹਿਣਾ ਸ਼ੁਰੂ ਕਰ ਦਿੱਤਾ।
ਮੁੱਖ ਮੰਤਰੀ ਜਦੋਂ ਪੰਜਾਬੀ ਯੂਨੀਵਰਸਿਟੀ ਵਿੱਚ ਪੁੱਜੇ ਤਾਂ ਉਹ ਹਾਲ ਵਿੱਚ ਸੰਬੋਧਨ ਕਰਨਾ ਸੀ।ਚੰਨੀ ਨਾਲ ਇਸ ਮੌਕੇ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਯੂਨੀਵਰਸਿਟੀ ਦੇ ਵੀਸੀ ਤੋਂ ਇਲਾਵਾ ਹੋਰ ਵੀ ਆਗੂ ਹਾਜ਼ਰ ਸਨ। ਮੁੱਖ ਮੰਤਰੀ ਅਜੇ ਕੁਰਸੀ ‘ਤੇ ਬੈਠਣ ਹੀ ਲੱਗੇ ਸਨ ਕਿ ਵੀਸੀ ਵੱਲੋਂ ਰੋਕਣ ‘ਤੇ ਵਿਧਾਇਕ ਮਦਨ ਨਾਲ ਅੱਗ ਬਬੂਲਾ ਹੋ ਗਏ ਅਤੇ ਚੰਨੀ ਦੇ ਸਾਹਮਣੇ ਹੀ ਕਾਂਗਰਸੀ ਵਿਧਾਇਕ ਨੇ ਵਾਈਸ ਚਾਂਸਲਰ ਨੂੰ ਆਰਐਸਐਸ ਦਾ ਮੈਂਬਰ ਕਹਿਣਾ ਸ਼ੁਰੂ ਕਰ ਦਿੱਤਾ।
ਘਟਨਾ ਦੌਰਾਨ ਵਿਧਾਇਕ ਵੱਲੋਂ ਅੱਜ ਮੁੱਖ ਮੰਤਰੀ ਦਾ ਵੀ ਲਿਹਾਜ਼ ਨਹੀਂ ਕੀਤਾ ਗਿਆ ਅਤੇ ਸਭ ਦੇ ਸਾਹਮਣੇ ਵੀਸੀ ਨੂੰ ਆਰਐਸਐਸ ਦਾ ਏਜੰਟ ਦੱਸਿਆ। ਉਨ੍ਹਾਂ ਕਿਹਾ ਕਿ ਵੀਸੀ ਨੇ ਸਾਰੀ ਯੂਨੀਵਰਸਿਟੀ ਦਾ ਮਾਹੌਲ ਖਰਾਬ ਕੀਤਾ ਹੋਇਆ ਹੈ। ਜ਼ਿਕਰਯੋਗ ਹੈ ਕਿ ਕਾਂਗਰਸੀ ਆਗੂ ਮਦਨ ਲਾਲ ਜਲਾਲਪੁਰ ਘਨੌਰ ਹਲਕੇ ਤੋਂ ਵਿਧਾਇਕ ਹਨ।
ਵਿਧਾਇਕ ਦੇ ਗੁੱਸੇ ਨੂੰ ਵੇਖ ਕੇ ਹੱਕੇ-ਬੱਕੇ ਹੋਏ ਮੁੱਖ ਮੰਤਰੀ ਚੰਨੀ ਨੇ ਉਨ੍ਹਾਂ ਨੂੰ ਸ਼ਾਂਤ ਰਹਿਣ ਲਈ ਕਿਹਾ ਅਤੇ ਆਪਣੇ ਕੋਲ ਕੁਰਸੀ ‘ਤੇ ਬੈਠਣ ਲਈ ਵੀ ਕਿਹਾ, ਪਰ ਵਿਧਾਇਕ ਨਾ ਮੰਨੇ ਅਤੇ ਪਹਿਲੀ ਕਤਾਰ ਦੀ ਕੁਰਸੀ ‘ਤੇ ਭਰੇ ਮਨ ਨਾਲ ਬੈਠ ਗਏ।
PUNJAB




INDIA








WORLD










